ਪੰਜਾਬ ਦੇ ਇੱਕ ਜ਼ਿਲ੍ਹੇ 'ਚ ਚੱਕਰਵਾਤੀ ਤੂਫ਼ਾਨ ਦਾ ਕਹਿਰ, ਕਈ ਜ਼ਖਮੀ
ਬਾਬੂਸ਼ਾਹੀ ਬਿਊਰੋ
ਫਾਜ਼ਿਲਕਾ, 24 ਮਾਰਚ 2023- ਮਾਲਵੇ ਅਤੇ ਖ਼ਾਸ ਕਰਕੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਅੱਜ ਆਏ ਚੱਕਰਵਾਤੀ ਤੂਫ਼ਾਨ ਨੇ ਕਾਫੀ ਜ਼ਿਆਦਾ ਤਬਾਹੀ ਮਚਾਈ ਹੈ। ਬਾਅਦ ਦੁਪਹਿਰ ਭਾਰੀ ਬਰਸਾਤ ਦੇ ਦੌਰਾਨ ਹੀ ਫਾਜ਼ਿਲਕਾ ਜਿਲ੍ਹੇ ਦੇ ਕੁੱਝ ਇਲਾਕਿਆਂ ਖ਼ਾਸ ਕਰਕੇ ਬਕੈਨਵਾਲਾ ਪਿੰਡ ਅਤੇ ਇਸ ਦੇ ਆਲੇ ਦੁਆਲੇ ਆਏ ਚੱਕਰਵਾਤੀ ਤੂਫ਼ਾਨ (ਵਾਵਰੋਲੇ) ਨੇ ਕਾਫੀ ਤਬਾਹੀ ਮਚਾਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਦੇ ਇੱਕ ਜ਼ਿਲ੍ਹੇ 'ਚ ਚੱਕਰਵਾਤੀ ਤੂਫ਼ਾਨ ਦਾ ਕਹਿਰ, ਕਈ ਜ਼ਖਮੀ (ਵੀਡੀਓ ਵੀ ਦੇਖੋ)
ਸਿੱਟੇ ਵਜੋਂ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਫਾਜ਼ਿਲਕਾ ਦੀ ਡੀਸੀ ਸੇਨੂੰ ਦੁੱਗਲ ਨੇ ਬਾਬੂਸ਼ਾਹੀ ਡਾਟ ਕਾਮ ਕੋਲ ਕੀਤੀ। ਇਸ ਤੂਫ਼ਾਨ ਨਾਲ ਜਾਇਦਾਦ ਅਤੇ ਫ਼ਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਡੀਸੀ ਸੇਨੂੰ ਦੁੱਗਲ ਅਤੇ ਹਲਕੇ ਦੇ ਐਮ ਐਲ ਏ ਨਰਿੰਦਰ ਸਵਨਾ ਨੇ ਤੂਫ਼ਾਨ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਲੋਕਾਂ ਦੀ ਸਾਰ ਲਈ ਅਤੇ ਮਦਦ ਦਾ ਭਰੋਸਾ। ਇਸ ਤੋਂ ਇਲਾਕਾ ਮਾਲਵੇ ਦੇ ਹੋਰ ਕਈ ਇਲਾਕਿਆਂ ਵਿਚ ਵੀ ਤੂਫ਼ਾਨ ਨੇ ਕਾਫ਼ੀ ਨੁਕਸਾਨ ਕੀਤਾ ਹੈ।