ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੱਧੂ ਨੂੰ ਮਿਲੇਗੀ Y+ EScort ਸੁਰੱਖਿਆ
ਪਟਿਆਲਾ, 1 ਅਪ੍ਰੈਲ, 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਅੱਜ 1 ਅਪ੍ਰੈਲ ਨੂੰ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਉਹਨਾਂ ਦੀ Y+ EScort ਸੁਰੱਖਿਆ ਬਹਾਲ ਹੋ ਜਾਵੇਗੀ। ਜੇਲ੍ਹ ਜਾਣ ਤੋਂ ਪਹਿਲਾਂ ਸਿੱਧੂ ਨੂੰ Y+ EScort ਸੁਰੱਖਿਆ ਮਿਲੀ ਹੋਈ ਸੀ। ਨਿਯਮਾਂ ਮੁਤਾਬਕ ਜੇਲ੍ਹ ਵਿਚੋਂ ਬਾਹਰ ਪੈਰ ਧਰਦਿਆਂ ਹੀ ਉਹਨਾਂ ਦਾ ਸੁਰੱਖਿਆ ਕਵਰ ਬਹਾਲ ਹੋਵੇਗਾ।