ਜਥੇਦਾਰ ਅਕਾਲ ਤਖ਼ਤ ਦੀ ਐਸ.ਜੀ.ਪੀ.ਸੀ. ਨੂੰ ਝਾੜ, ਮੇਰਾ ਕਿਹਾ ਵੀ ਨਹੀਂ ਮੰਨਿਆ (ਵੀਡੀਓ ਵੀ ਦੇਖੋ)
ਤਲਵੰਡੀ ਸਾਬੋ, 7 ਅਪ੍ਰੈਲ 2023 - ਪੰਜਾਬ ਵਿੱਚ ਪੈਦਾ ਹੋਏ ਮਾਹੌਲ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਅਕਾਲ ਤਖ਼ਤ ਵੱਲੋਂ ਮੀਟਿੰਗ ਸੱਦੀ ਗਈ ਸੀ।
ਇਸ ਦੌਰਾਨ ਜਥੇਦਾਰ ਅਕਾਲ ਤਖ਼ਤ ਦੀ ਐਸ.ਜੀ.ਪੀ.ਸੀ. ਨੂੰ ਝਾੜ ਪਾਉਂਦਿਆਂ ਕਿਹਾ ਕਿ, ਮੇਰਾ ਕਿਹਾ ਵੀ ਨਹੀਂ ਮੰਨਿਆ
- ਗਲਤ ਖ਼ਬਰਾਂ ਲਾਉਣ ਵਾਲਿਆਂ ਖਿਲਾਫ਼ ਕਿਉਂ ਨਹੀਂ ਦਰਜ ਕਰਾਈ FIR
- ਕੁੱਝ ਦਿਨ ਪਹਿਲਾਂ ਕਿਹਾ ਸੀ ਕਿ, ਜਿਨ੍ਹਾਂ ਨੇ ਵੀ ਖ਼ਾਲਸਾ ਰਾਜ ਦੇ ਪੁਰਾਣੇ ਝੰਡਿਆਂ ਨੂੰ ਖ਼ਾਲਿਸਤਾਨ ਦੇ ਝੰਡੇ ਬਣਾ ਕੇ ਖ਼ਬਰਾਂ ਪ੍ਰਕਾਸਿ਼ਤ ਕੀਤੀਆਂ ਹਨ, ਦੇ ਖਿਲਾਫ਼ ਕਾਰਵਾਈ ਕਰਵਾਈ ਜਾਵੇ, ਪਰ ਸ਼੍ਰੋਮਣੀ ਕਮੇਟੀ ਨੇ ਕੁੱਝ ਨਹੀਂ ਕੀਤਾ।
- ਉਨ੍ਹਾਂ ਮੀਡੀਏ ਨੂੰ ਅਪੀਲ ਕੀਤੀ ਕਿ, ਉਹ ਕੋਈ ਵੀ ਖ਼ਬਰ ਛਾਪਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣ।
- ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੇ ਨਿਰਾਜਗੀ ਜ਼ਾਹਰ ਕੀਤੀ, ਕਿ ਤੁਸੀਂ ਗਲਤ ਖ਼ਬਰਾਂ ਲਾਉਣ ਵਾਲਿਆ ਖਿਲਾਫ਼ ਕਾਵਰਾਈ ਕਿਉਂ ਨਹੀਂ ਕਰਵਾਈ ?
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਜਥੇਦਾਰ ਅਕਾਲ ਤਖ਼ਤ ਦੀ ਐਸ.ਜੀ.ਪੀ.ਸੀ. ਨੂੰ ਝਾੜ, ਮੇਰਾ ਕਿਹਾ ਵੀ ਨਹੀਂ ਮੰਨਿਆ (ਵੀਡੀਓ ਵੀ ਦੇਖੋ)