ਸ੍ਰੀ ਦਰਬਾਰ ਸਾਹਿਬ ’ਚ ਲੱਗੀ ਸੀ ਸੀ ਟੀ ਵੀ ਕੈਮਰਿਆਂ ਦੀ ਟੀਮ ਬਦੌਲਤ ਫੜੇ ਅੰਮ੍ਰਿਤਸਰ ਧਮਾਕਿਆਂ ਦੇ ਦੋਸ਼ੀ : ਧਾਮੀ
ਅੰਮ੍ਰਿਤਸਰ, 11 ਮਈ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅੰਮ੍ਰਿਤਸਰ ਧਮਾਕਿਆਂ ਪਿੱਛੇ ਡੂੰਘੀ ਸਾਜ਼ਿਸ਼ ਹੈ ਤੇ ਸਰਕਾਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿਚ ਫੇਲ੍ਹ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸ੍ਰੀ ਦਰਬਾਰ ਸਾਹਿਬ ’ਚ ਲੱਗੀ ਸੀ ਸੀ ਟੀ ਵੀ ਕੈਮਰਿਆਂ ਦੀ ਟੀਮ ਬਦੌਲਤ ਫੜੇ ਅੰਮ੍ਰਿਤਸਰ ਧਮਾਕਿਆਂ ਦੇ ਦੋਸ਼ੀ : ਧਾਮੀ (ਵੀਡੀਓ ਵੀ ਦੇਖੋ)
ਰਾਤ ਹੋਏ ਧਮਾਕੇ ਦੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਸਵੇਰੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਰਾਤ 12 ਵਜ ਕੇ 10 ਮਿੰਟ ’ਤੇ ਧਮਾਕਾ ਹੋਇਆ ਤੇ ਉਸ ਵੇਲੇ ਸੀ ਸੀ ਟੀਵੀ ਕਵਰੇਜ ’ਤੇ ਬੈਠੇ ਮੁੰਡਿਆਂ ਨੇ ਟੀਮ ਫਟਾਫਟ ਤੋਰੀ। ਉਹਨਾਂ ਦੱਸਿਆ ਕਿ ਬਾਹਰ ਧੂੰਆਂ ਵੇਖਿਆ ਗਿਆ। ਉਹਨਾਂ ਕਿਹਾ ਕਿ ਸਾਡੀ ਟੀਮ ਨੂੰ ਕੁਝ ਟੁਕੜੇ ਕਾਗਜ਼ਾਂ ਦੇ ਮਿਲੇ ਹਨ ਜੋ ਬਾਅਦ ਵਿਚ ਪੁਲਿਸ ਦੇ ਸਪੁਰਦ ਕੀਤੇ ਗਏ। ਉਹਨਾਂ ਦੱਸਿਆ ਕਿ ਕੈਮਰਿਆਂ ’ਤੇ ਇੰਚਾਰਜ ਨੇ ਮਿਹਨਤ ਕਰ ਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਦੋਂ ਕੱਢੀ ਤਾਂ ਇਕ ਬੰਦਾ ਲੋਕੇਟ ਹੋ ਗਿਆ। ਉਸਦੇ ਕਹੇ ’ਤੇ ਸਾਡੇ ਮੈਨੇਜਰ ਸਾਹਿਬਾਨ ਤੇ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ ਵਿਚ ਲਿਆਂਦਾ। ਬੰਦੇ ਦੀ ਸ਼ਨਾਖ਼ਤ ਹੋਚੁੱਕੀਸੀ। ਇਹ ਕਾਂਡ ਕਰ ਕੇ ਮੁਲਜ਼ਮ ਸੌਂ ਗਿਆ। ਸਾਡੇ ਸੁਰੱਖਿਆ ਦਸਤਿਆਂ ਨੇ ਉਹ ਬੰਦਾ ਫੜ ਲਿਆ। ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਉਸ ਬੰਦੇ ਦੀ ਪੁੱਛ-ਗਿੱਛ ਤੋਂ ਬਾਅਦ ਇਕ ਜੋੜਾ ਹੋਰ ਪੁਲਿਸ ਨੇ ਫੜਿਆ ਹੈ।
ਸੀ ਸੀ ਟੀ ਵੀ ਫੁਟੇਜ ’ਤੇ ਬੈਠੀ ਟੀਮ ਦੀ ਫੁਰਤੀ ਨਾਲ ਵੱਡੀ ਘਟਨਾ ਵਾਪਰਨ ਤੋਂ ਬਚ ਗਈ।