Bhagwant ਮਾਨ ਨੇ ਵਾਅਦਾ ਕੀਤਾ ਪੂਰਾ -ਟੇਲਾਂ ਤੇ ਪਹੁੰਚਿਆ ਪਾਣੀ-ਕਿਸਾਨ ਹੋਏ ਬਾਗੋ-ਬਾਗ
ਨਹਿਰੀ ਪਾਣੀ ਰਾਹੀ ਨਿਕਾਸੀ ਦੀ ਪੰਜਾਬ ਚੋ ਪਹਿਲੀ ਸ਼ੁਰੂਆਤ
ਨਹਿਰੀ ਪਾਣੀ ਅੱਜ ਜਿਲਾਂ ਸੰਗਰੂਰ ਦੇ ਖੇਤਾਂ ਤੱਕ ਲੱਗਣਾ ਹੋਇਆ ਸ਼ੁਰੂ
ਸੂਏ ਦੇ ਟੇਲ ਤੱਕ ਪਾਣੀ ਪਹੁੰਚਾਉਣ ਦੀ ਗੱਲ ਨੂੰ CM ਪੰਜਾਬ ਨੇ ਕਰਕੇ ਭੁਗਾਇਆ
ਅੱਜ ਤੋ ਸੰਗਰੂਰ ਜਿਲੇ ਚ ਝੋਨੇ ਦੀ ਬਿਜਾਈ ਹੋਈ ਸ਼ੁਰੂ
ਪ੍ਰਿੰਸ
ਸੰਗਰੂਰ, 29 ਜੂਨ 2023- ਪੰਜਾਬ ਸਰਕਾਰ ਵੱਲੋ ਲਗਾਤਾਰ ਧਰਤੀ ਹੇਠੋ ਘੱਟ ਰਹੇ ਪਾਣੀ ਦੇ ਲੇਬਲ ਨੂੰ ਦੇਖਦਿਆ ਪਾਣੀ ਨੂੰ ਬਚਾਉਣ ਦੇ ਲਈ ਅਤੇ ਨਹਿਰੀ ਪਾਣੀ ਨੂੰ ਜਮੀਨਾਂ ਤੱਕ ਪਹੁੰਚਾਉਣ ਦੇ ਲਈ ਪਾਇਪਾ ਰਾਹੀ ਨਹਿਰੀ ਪਾਣੀ ਰਾਹੀ ਨਿਕਾਸੀ ਦਾ ਕੰਮ ਚੱਲ ਰਿਹਾ ਸੀ ਅਤੇ ਸੀ ਐਮ ਪੰਜਾਬ ਭਗਵੰਤ ਸਿੰਘ ਣਾਨ ਦੇ ਵੱਲੋ ਕਿਹਾ ਗਿਆ ਸੀ ਕਿ ਇਸ ਵਾਰ ਝੋਨੇ ਦੀ ਬਿਜਾਈ ਤੋ ਪਹਿਲਾ ਨਹਿਰੀ ਪਾਣੀ ਦੀ ਵਰਤੋ ਹੋਣੀ ਸ਼ੁਰੂ ਹੋ ਜਾਵੇਗੀ।
ਜਿੱਥੇ ਪੰਜਾਬ ਸਰਕਾਰ ਵੱਲੋ ਝੋਨੇ ਦੀ ਬਿਜਾਈ ਕਰਨ ਲਈ ਪੰਜਾਬ ਭਰ ਚ ਵੱਖ-ਵੱਖ ਤਰੀਕ ਰੱਖੀ ਗਈ ਸੀ ਅਤੇ ਉਸ ਦੇ ਚੱਲਦਿਆ ਜਿੱਥੇ ਜਿਲਾ ਸੰਗਰੂਰ ਚ ਝੋਨੇ ਦੀ ਬਜਾਈ ਦੇ ਸ਼ੁਰੂ ਹੁੰਦਿਆ ਹੀ ਖੇਤਾਂ ਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਅਤੇ ਨਹਿਰੀ ਪਾਣੀ ਦੀ ਵਰਤੋ ਸੂਏਆ ਦੇ ਟੇਲ ਤੱਕ ਪਹੁੰਚ ਗਿਆ ਅਤੇ ਇਸ ਪਾਣੀ ਨੂੰ ਖੇਤਾਂ ਚ ਲੱਗਦਾ ਦੇਖ ਕਿਸਾਨਾਂ ਦੇ ਵੱਲੋ ਸਗਨ ਦੀ ਰਸਮ ਅਦਾ ਕਰ ਖੁਸ਼ੀ ਮਨਾਈ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
Bhagwant ਮਾਨ ਨੇ ਵਾਅਦਾ ਕੀਤਾ ਪੂਰਾ -ਟੇਲਾਂ ਤੇ ਪਹੁੰਚਿਆ ਪਾਣੀ-ਕਿਸਾਨ ਹੋਏ ਬਾਗੋ-ਬਾਗ (ਵੀਡੀਓ ਵੀ ਦੇਖੋ)
ਇਸ ਮੋਕੇ ਕਿਸਾਨਾਂ ਵੱਲੋ ਦੱਸਿਆ ਕਿ ਸਾਡੇ ਪਿੰਡ ਚ ਲੱਗਦਾ ਸੂਆ ਜਿਲਾ ਸੰਗਰੂਰ ਦਾ ਸਭ ਤੋ ਵੱਧ ਦੂਰੀ ਦਾ ਸੂਆ ਹੈ ਅਤੇ ਸਾਨੂੰ 40 ਸਾਲ ਦੇ ਕਰੀਬ ਦੇਖਦੇ ਹੋ ਗਿਆ ਇਸ ਸੂਏ ਚ ਪਾਣੀ ਦੇ ਨਾ ਹੁੰਦੇਆ ਅਤੇ 40 ਸਾਲਾਂ ਬਾਅਦ ਸੂਏ ਚ ਪਾਣੀ ਦੇਖ ਦੇ ਬਹੁਤ ਖੁਸ਼ੀ ਹੋਈ ਅਤੇ ਉਹਨਾ ਆਪ ਸਰਕਾਰ ਦਾ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਜਿੱਥੇ ਜਮੀਨੀ ਧਰਤੀ ਪਾਣੀ ਦਾ ਲੇਬਲ ਘਟਦਾ ਜਾ ਰਿਹਾ ਹੈ ਤਾ ਕਿਸਾਨੀ ਨੂੰ ਵੀ ਵੱਡਾ ਡਰ ਸੀ ਪਰ ਸੀ ਐਮ ਪੰਜਾਬ ਨੇ ਖੇਤਾਂ ਤੱਕ ਨਹਿਰੀ ਪਾਣੀ ਨੂੰ ਪਹੁੰਚਾ ਕੇ ਕਿਸਾਨਾਂ ਨੂੰ ਖੁਸ਼ਹਾਲ ਕਰ ਦਿੱਤਾ ਅਤੇ ਇਸ ਨੂੰ ਦੇਖਦਿਆ ਸਾਡੇ ਕੋਲ ਕੋਈ ਖੁਸ਼ੀ ਦਾ ਟਿਕਾਣਾ ਨਹੀ ਅਤੇ ਉਹਨਾ ਇਹ ਵੀ ਦੱਸਿਆ ਕਿ ਮਾਨ ਸਾਹਿਬ ਨੇ ਸੂਏ ਦੇ ਆਖਿਰ ਟੇਲ ਤੱਕ ਪਾਣੀ ਵੀ ਪਹੁੰਚਾ ਦਿੱਤਾ ਅਤੇ ਝੋਨੇ ਦੀ ਬਿਜਾਈ ਤੋ ਪਾਣੀ ਨਹਿਰੀ ਪਾਣੀ ਖੇਤਾਂ ਚ ਪਹੁੰਚਣਾ ਵੀ ਸ਼ੁਰੂ ਹੋ ਗਿਆ ਅਤੇ ਇਸ ਮੋਕੇ ਉਹਨਾ ਮਾਨ ਸਰਕਾਰ ਦਾ ਧੰਨਵਾਦ ਕੀਤਾ।