ਲੁਧਿਆਣਾ ਪੁਲਿਸ ਨੇ 72 ਘੰਟਿਆਂ 'ਚ ਸੁਲਝਾਇਆ ਅੰਨਾ ਕਤਲ ਕੇਸ, NRI ਬਿੰਦਾ ਦੇ ਸਾਰੇ ਕਾਤਲ ਗ੍ਰਿਫਤਾਰ
ਲੁਧਿਆਣਾ, 22 ਜੁਲਾਈ 2023- ਪਿਛਲੇ ਦਿਨੀਂ ਲਲਤੋਂ ਕਲਾਂ ਦੇ ਐਨਆਰਆਈ ਬਰਿੰਦਰ ਸਿੰਘ ਉਰਫ਼ ਬਿੰਦਾ ਦਾ ਕੁੱਝ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਕਾਤਲ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਥਾਣਾ ਸਦਰ ਦੇ ਵਲੋਂ ਬਿੰਦਾ ਦੇ ਕਤਲ ਮਾਮਲੇ ਵਿਚ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਹੁਣ ਇਸ ਮਾਮਲੇ ਵਿਚ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ, ਲੁਧਿਆਣਾ ਪੁਲਿਸ ਨੇ ਮਹਿਜ਼ 72 ਘੰਟਿਆਂ ਵਿਚ ਹੀ ਐਨਆਰਆਈ ਬਿੰਦਾ ਦੇ ਕਾਤਲਾਂ ਦੇ ਨਾਲ ਨਾਲ ਸੁਪਾਰੀ ਦੇਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ..........
ਲੁਧਿਆਣਾ ਪੁਲਿਸ ਨੇ 72 ਘੰਟਿਆਂ 'ਚ ਸੁਲਝਾਇਆ ਅੰਨਾ ਕਤਲ ਕੇਸ, NRI ਬਿੰਦਾ ਦੇ ਸਾਰੇ ਕਾਤਲ ਗ੍ਰਿਫਤਾਰ (ਵੀਡੀਓ ਵੀ ਦੇਖੋ)
ਇਸ ਮਾਮਲੇ 'ਤੇ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅੱਜ ਦੁਪਹਿਰੇ 2 ਵਜੇ ਪ੍ਰੈਸ ਕਾਨਫਰੰਸ ਕਰਕੇ ਹੋਰ ਖੁਲਾਸੇ ਕਰਨਗੇ। ਦੱਸ ਦਈਏ ਕਿ, ਬਰਿੰਦਰ ਸਿੰਘ ਉਕਫ਼ ਬਿੰਦਾ ਕੈਨੇਡਾ ਦਾ ਪੱਕਾ ਵਸਨੀਕ ਸੀ ਅਤੇ ਉਹਦਾ ਪੰਜਾਬ ਵਿਚ ਪ੍ਰਾਪਰਟੀ ਦਾ ਬਿਜਨੈੱਸੀ ਸੀ। ਬਿੰਦਾ 6 ਮਹੀਨੇ ਪੰਜਾਬ ਅਤੇ 6 ਮਹੀਨੇ ਕੈਨੇਡਾ ਰਹਿੰਦਾ ਸੀ। ਜਾਣਕਾਰੀ ਇਹ ਵੀ ਹੈ ਕਿ, ਬੀਤੇ ਕੱਲ੍ਹ ਬਰਿੰਦਰ ਉਰਫ਼ ਬਿੰਦਾ ਦੇ ਕੈਨੇਡਾ ਤੋਂ ਪਿਤਾ ਅਤੇ ਪਤਨੀ ਆਏ, ਜਿਨ੍ਹਾਂ ਦੇ ਵਲੋਂ ਉਹਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।