ਮੀਡਿਆ ਲਈ ਵਰਤਮਾਨ ਵਿਚ ਵੱਡਾ ਚੈਂਲੇਂਜ ਇਸਦਾ ਵਪਾਰੀਕਰਨ ਤੇ ਆਰਟੀਫੀਲ਼ੀਅਲ ਇੰਟੈਲੀਜੈਂਸ (ਏ.ਆਈ) ਦੀ ਦਸਤਕ ਹੈ: ਬਲਜੀਤ ਬੱਲੀ
- ਆਈ.ਕੇ.ਜੀ ਪੀ.ਟੀ.ਯੂ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਉੱਘੇ ਅਨੁਭਵੀ ਪੱਤਰਕਾਰ ਬਲਜੀਤ ਬੱਲੀ
ਜਲੰਧਰ/ਕਪੂਰਥਲਾ, 27 ਅਗਸਤ 2023 - ਮੀਡਿਆ ਲਈ ਵਰਤਮਾਨ ਵਿਚ ਵੱਡਾ ਚੈਂਲੇਂਜ ਇਸਦਾ ਵਪਾਰੀਕਰਨ ਤੇ ਆਰਟੀਫੀਲ਼ੀਅਲ ਇੰਟੈਲੀਜੈਂਸ (ਏ.ਆਈ) ਦੀ ਦਸਤਕ ਹੈ! ਉਂਝ ਭਾਵੇਂ ਪੱਤਰਕਾਰੀ ਨੇ ਹੱਥ ਲਿਖਿਤ, ਫ਼ਿਰ ਕਾਰਬਨ ਕਾਪੀ ਤੋਂ ਹੁਣ ਡਿਜਿਟਲ ਟਰਾਂਸਮਿਸ਼ਨ ਤੱਕ ਪਹੁੰਚ ਬਣਾ ਲਈ ਹੈ, ਪਰ ਪੱਤਰਕਾਰੀ ਦਾ ਉਦੇਸ਼ ਅੱਜ ਵੀ ਓਹੀ ਸੂਚਨਾ ਦਾ ਪ੍ਰਸਾਰ ਹੀ ਹੈ! ਜਰੂਰਤ ਸਹੀ ਤੇ ਜਾਂਚੀ-ਪਰਖੀ ਸੂਚਨਾ ਨੂੰ ਹੀ ਪ੍ਰਸਾਰ ਦਾ ਹਿੱਸਾ ਬਣਾਉਣ ਦੀ ਹੈ!
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...........
Media ਲਈ ਵਰਤਮਾਨ ਵਿਚ ਵੱਡਾ ਚੈਂਲੇਂਜ ਇਸਦਾ ਵਪਾਰੀਕਰਨ ਤੇ ਆਰਟੀਫੀਲ਼ੀਅਲ ਇੰਟੈਲੀਜੈਂਸ (ਏ.ਆਈ) ਦੀ ਦਸਤਕ ਹੈ: ਬਲਜੀਤ ਬੱਲੀ (ਵੀਡੀਓ ਵੀ ਦੇਖੋ)
ਇਹ ਸੁਨੇਹਾ ਉੱਘੇ ਤੇ ਅਨੁਭਵੀ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਦਾ ਹੈ! ਡਿਜ਼ੀਟਲ ਮੀਡਿਆ ਅਦਾਰਾ ਬਾਬੂਸ਼ਾਹੀ ਡਾਟ ਕਾਮ ਦੇ ਸੰਪਾਦਕ ਤੇ ਪੰਜਾਬੀ ਪੱਤਰਕਾਰੀ ਵਿੱਚ ਬਾਬਾ ਬੋਹੜ ਦਾ ਨਾਂ ਹਾਸਿਲ ਕਰ ਚੁਕੇ ਬਲਜੀਤ ਬੱਲੀ ਪੰਜਾਬ ਦੇ ਉਹ ਪੱਤਰਕਾਰ ਹਨ, ਜਿਨ੍ਹਾਂ ਕਾਗਜ਼ ਕਲਮ ਤੋਂ ਡਿਜਿਟਲ ਤੱਕ ਹਰ ਸਫਰ ਨੂੰ ਜਿਗਿਆਸਾ ਨਾਲ ਮੂਹਰੇ ਹੋ ਕੇ ਤੈਅ ਕੀਤਾ ਹੈ! ਉਹ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸੱਦੇ ਤੇ ਯੂਨੀਵਰਸਿਟੀ ਪਹੁੰਚੇ ਤੇ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ! ਉਹਨਾਂ ਵਿਦਿਆਰਥੀਆਂ ਨਾਲ ਪੱਤਰਕਾਰੀ ਦੇ ਵੱਖੋ-ਵੱਖ ਦੌਰ ਦੇ ਆਪਣੇ ਅਨੁਭਵ, ਤਜੁਰਬੇ ਸਾਂਝੇ ਕਰਦੇ ਹੋਏ, ਪੱਤਰਕਾਰੀ ਦੀ ਮਹੱਤਤਾ ਤੇ ਜਰੂਰਤ ਬਾਰੇ ਆਪਣੇ ਵਿਚਾਰ ਰੱਖੇ! ਉਹਨਾਂ ਵੱਲੋਂ ਯੂਨੀਵਰਸਿਟੀ ਦੇ ਪੱਤਰਕਾਰੀ ਕੋਰਸ ਵਿਚ ਸ਼ਾਮਿਲ ਪ੍ਰਿੰਟ ਮੀਡਿਆ ਵਿਸ਼ੇ ਦੀਆਂ ਪ੍ਰੈਕਟੀਕਲ ਬਾਰੀਕੀਆਂ ਵੀ ਵਿਦਿਆਰਥੀਆਂ ਨੂੰ ਬਾਖੂਬੀ ਸਮਝਾਈਆਂ!
ਉਘੇ ਪੱਤਰਕਾਰ ਬੱਲੀ ਨੇ ਸਪਸ਼ਟ ਕੀਤਾ ਕਿ ਸਰਕਾਰਾਂ ਸੂਚਨਾ ਦਾ ਜਰਿਆ ਹਨ, ਕਿਸੇ ਵੀ ਯੁਗ ਵਿੱਚ ਪੱਤਰਕਾਰੀ ਸਰਕਾਰੀ ਸੂਚਨਾ ਤੋਂ ਵੱਖ ਹੋ ਕੇ ਨਹੀਂ ਰਹਿ ਸਕੀ, ਭਾਵੇਂ ਉਸ ਸੂਚਨਾ ਨੂੰ ਵਰਤਣ ਦੇ ਜਾਂ ਪ੍ਰਸਾਰਿਤ ਕਰਨ ਦੇ ਪਹਿਲੂ ਵੱਖੋ ਵੱਖਰੇ ਹ ਸਕਦੇ ਹਨ! ਉਹਨਾਂ ਵਰਤਮਾਨ ਦੀ ਡਿਜਿਟਲ ਪੱਤਰਕਾਰੀ ਦੇ ਸੰਧਰਵ ਵਿਚ "ਟਵਿੱਟਰ" ਰਾਹੀਂ ਹੋ ਰਹੀ ਜਰਨਲਿਜ਼ਮ ਉਪਰ ਵੀ ਵਿਚਾਰ ਰੱਖੇ! ਇਸ ਤੋਂ ਇਲਾਵਾ ਉਹਨਾਂ ਡਿਜਿਟਲ ਜਰਨਲਿਜ਼ਮ ਅਤੇ ਸੋਸ਼ਲ ਮੀਡਿਆ ਜਰਨਲਿਜ਼ਮ ਵਿਚਕਾਰ ਦੇ ਵਖਰਾਵ ਬਾਰੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ! ਉਹਨਾਂ ਦੱਸਿਆ ਕਿ ਇਹ ਦੋਵੇਂ ਵਿਸ਼ੇ ਵੱਖੋ ਵੱਖ ਹਨ! ਇਸ ਦੌਰਾਨ ਬਲਜੀਤ ਬੱਲੀ ਵੱਲੋਂ ਦੇਸ਼ ਅੰਦਰ ਐਮਰਜੰਸੀ ਦੇ ਦੌਰ, ਓਪਰੇਸ਼ਨ ਬਲਿਊ ਸਟਾਰ ਜਿਹੇ ਮੌਕਿਆਂ ਉਪਰ ਹੋਈ ਜਰਨਲਿਜ਼ਮ ਉਪਰ ਵੀ ਚਾਨਣ ਪਾਇਆ! ਉਹਨਾਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬਾਖੂਬੀ ਦਿੱਤੇ! ਉਹਨਾਂ ਆਪਣੇ ਪੱਤਰਕਾਰੀ ਦੇ ਲੰਮੇ ਸਫਰ ਦੌਰਾਨ ਹੰਢਾਏ ਅਤੇ ਵਰਤੇ ਵੱਖ ਵੱਖ ਮੀਡੀਆ ਸਾਧਨਾਂ ਦਾ ਵੀ ਬਿਉਰਾ ਵੀ ਦਿਤਾ! ਇਸ ਮੌਕੇ ਉਹਨਾਂ ਦੇ ਧਰਮ ਪਤਨੀ ਮੈਡਮ ਤ੍ਰਿਪਤਾ ਕੰਧਾਰੀ, ਜਿਹਨਾਂ ਵੱਲੋਂ ਸੋਸ਼ਲ ਮੀਡੀਆ ਫੇਸਬੁੱਕ ਉਪਰ ਇੱਕ ਸਫਲ ਫ਼ੂਡ ਐਂਡ ਲਾਈਫ ਪੇਜ਼ ਚਲਾਇਆ ਜਾ ਰਿਹਾ ਹੈ, ਵੀ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ!
ਉਘੇ ਪੱਤਰਕਾਰ ਬੱਲੀ ਵੱਲੋਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਸੁਸ਼ੀਲ ਮਿੱਤਲ ਅਤੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਨਾਲ ਵੀ ਮੁਲਾਕਾਤ ਕੀਤੀ ਗਈ! ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਫੈਕਲਟੀ ਮੈਂਬਰਾਂ ਵਿਚ ਡਾ. ਏਕਤਾ ਮਹਾਜਨ, ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾਂ, ਲੈਂਗੂਏਜ ਵਿਭਾਗ ਤੋਂ ਡਾ.ਸਰਬਜੀਤ ਸਿੰਘ ਮਾਨ ਵੱਲੋਂ ਕੈਂਪਸ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ! ਇਸ ਮੌਕੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਫੈਕਲਟੀ ਐਚ.ਕੇ.ਸਿੰਘ, ਮੰਗਲਾ ਸਾਹਨੀ ਤੇ ਹੋਰ ਮੌਜੂਦ ਰਹੇ! ਅੰਤ ਵਿਚ ਉਹਨਾਂ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨਾਲ ਇੱਕ ਯਾਦਗਾਰੀ ਤਸਵੀਰ ਵੀ ਕਰਵਾਈ!