ਰਾਜਾ ਵੜਿੰਗ ਨੇ ਕਿਹਾ, ਭਲਕੇ ਇਕੱਲਾ ਭਰ ਕੇ ਆਊਗਾ ਨਾਮਜ਼ਦਗੀ ਪੱਤਰ- ਸੁਰਜੀਤ ਪਾਤਰ ਨੂੰ ਵੀ ਕੀਤਾ ਯਾਦ
ਚੰਡੀਗੜ੍ਹ, 12 ਮਈ 2024 : ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਬੀਤੇ ਦਿਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਐਲਾਨ ਕੀਤਾ ਹੈ ਕਿ ਭਲਕੇ 13 ਮਈ ਨੂੰ ਉਹ ਆਪਣਾ ਨਾਮਜ਼ਦਗੀ ਪੱਤਰ ਭਰਨ ਸਮੇਂ ਕੋਈ ਸਮਾਗਮ ਜਾਂ ਖ਼ੁਸ਼ੀ ਨਹੀਂ ਮਨਾਉਣਗੇ। ਰਾਜਾ ਵੜਿੰਗ ਨੇ ਕਿਹਾ ਕਿ ਉਹ ਇਕੱਲੇ ਹੀ ਨਾਮਜ਼ਦਗੀ ਭਰਨ ਜਾਣਗੇ। ਇਥੇ ਇਹ ਵੀ ਦਸ ਦਈਏ ਕਿ ਭਲਕੇ 13 ਮਈ ਨੂੰ ਨਾਮਜ਼ਦਗੀ ਭਰਨ ਦਾ ਆਖ਼ਰੀ ਦਿਨ ਹੈ। ਰਾਜਾ ਵੜਿੰਗ ਨੇ ਪਾਤਰ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਕਿ, ਪਾਤਰ ਸਾਹਿਬ ਦਾ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬ ਸਮੇਤ ਪੰਜਾਬੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ, ਪਾਤਰ ਸਰੀਰ ਪੱਖੋਂ ਬੇਸ਼ੱਕ ਜਹਾਨੋਂ ਚਲੇ ਗਏ, ਪਰ ਉਹ ਸ਼ਬਦਾਂ ਵਿਚ ਹਮੇਸ਼ਾਂ ਸੁਰਜੀਤ ਰਹਿਣਗੇ।