ਨਾਭਾ ਜੇਲ੍ਹ ਬ੍ਰੇਕ ਕਾਂਡ ਕਿੰਝ ਵਾਪਰਿਆ? ਕਿੰਨਿਆਂ ਨੂੰ ਹੋਈ ਸਜ਼ਾ ਅਤੇ ਕੌਣ ਹੈ ਹਾਂਗਕਾਂਗ ਤੋਂ ਫੜਿਆ ਗਿਆ ਮਾਸਟਰਮਾਈਂਡ ਰੋਮੀ (ਵੀਡੀਓ ਵੀ ਦੇਖੋ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 22 ਅਗਸਤ 2024- ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਪੰਜਾਬ ਪੁਲਿਸ ਦੀ ਟੀਮ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਹੈ। ਨਾਭਾ ਜੇਲ੍ਹ ਬ੍ਰੇਕ ਕਾਂਡ ਕਦੋਂ ਅਤੇ ਕਿਵੇਂ ਵਾਪਰਿਆ ਸੀ, ਇਹ ਜਾਨਣਾ ਬੇਹੱਦ ਜ਼ਰੂਰੀ ਹੈ। ਦਰਅਸਲ, ਸਾਲ 2016 ਵਿਚ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਗੇਟ ਅੱਗੇ ਲਗਜ਼ਰੀ ਗੱਡੀਆਂ ਵਿਚ ਸਵਾਰ ਕੁਝ ਵਿਅਕਤੀਆਂ ਨੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1037869494706698
ਇਹ ਵੀ ਪੜ੍ਹੋ- ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਿਹਾਅ
ਇਸ ਹਮਲੇ ਦੌਰਾਨ ਜੇਲ੍ਹ ਵਿਚ ਬੰਦ ਕੈਦੀ ਗੱਡੀਆਂ ਵਿਚ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਕੋਤਵਾਲੀ ਨਾਭਾ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਅਤੇ ਇਹ ਕੇਸ ਕਰੀਬ ਸਾਢੇ 7 ਸਾਲ ਅਦਾਲਤ ਵਿਚ ਚੱਲਿਆ।
ਇਹ ਵੀ ਪੜ੍ਹੋ- ਨਾਭਾ ਜੇਲ੍ਹ ਬਰੇਕ ਕਾਂਡ: ਪਟਿਆਲਾ ਦੀ ਅਦਾਲਤ ਨੇ 22 ਦੋਸ਼ੀਆਂ ਨੂੰ ਸਜ਼ਾ ਸੁਣਾਈ, 6 ਕੀਤੇ ਬਰੀ
ਇਸ ਦੀ ਕਾਰਵਾਈ ਹਾਈ ਕੋਰਟ ਦੇ ਹੁਕਮਾਂ ’ਤੇ ਰੋਜ਼ਾਨਾ ਚੱਲਦੀ ਰਹੀ ਅਤੇ ਉਸ ਤੋਂ ਬਾਅਦ 23 ਮਾਰਚ 2023 ਨੂੰ ਇਸ ਮਾਮਲੇ ’ਤੇ ਆਪਣਾ ਹੁਕਮ ਦਿੰਦਿਆਂ ਅਦਾਲਤ ਨੇ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਨਾਭਾ ਜੇਲ੍ਹ ਬ੍ਰੇਕ ਦੇ ਸਾਜਿਸ਼ੀ ਰੋਮੀ ਦੀ ਇੰਡੀਆ ਨੂੰ ਮਿਲੇਗੀ ਹਵਾਲਗੀ -ਹਾਂਗਕਾਂਗ ਨੇ ਦਿੱਤੀ ਹਰੀ ਝੰਡੀ
ਨਾਭਾ ਜੇਲ੍ਹ ਵਿਚ ਬੰਦ ਸੀ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਵਿੱਕੀ ਗੌਂਡਰ
ਨਾਭਾ ਜੇਲ੍ਹ ਵਿਚ ਬੰਦ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਨਾਲ ਫ਼ਰਾਰ ਹੋਏ ਸਾਰੇ ਕੈਦੀ ਹਰ ਐਤਵਾਰ ਨੂੰ ਲੱਗਣ ਵਾਲੇ ਲੰਗਰ ਦੇ ਨਾਂ ’ਤੇ ਨਿਰਧਾਰਤ ਸਮੇਂ ’ਤੇ ਮੁੱਖ ਗੇਟ ’ਤੇ ਇਕੱਠੇ ਹੁੰਦੇ ਸਨ। ਇਸ ਦੌਰਾਨ ਪੁਲਿਸ ਦੀ ਵਰਦੀ ’ਚ ਆਏ ਲੋਕਾਂ ਨੇ ਜੇਲ੍ਹ ’ਤੇ ਹਮਲਾ ਕਰ ਦਿੱਤਾ ਅਤੇ 6 ਕੈਦੀ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ-ਡੀ.ਜੀ.ਪੀ. ਜੇਲ੍ਹਾਂ ਸਸਪੈਂਡ ਕੀਤਾ, ਨਾਭਾ ਜੇਲ੍ਹ ਦੇ ਸੁਪਰਡੰਟ ਅਤੇ ਡਿਪਟੀ ਸੁਪਰਡੰਟ ਨੌਕਰੀ ਤੋਂ ਡਿਸਮਿਸ
ਜਾਂਚ ਤੋਂ ਬਾਅਦ ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਨੇ 30 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਕੈਦੀਆਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਭਵਾਨੀਗੜ੍ਹ ਅਤੇ ਨਿਰਮਲ ਖਾਨ ਵਾਸੀ ਅਸ਼ੋਕ ਵਿਹਾਰ ਨਾਭਾ ਵਜੋਂ ਹੋਈ ਹੈ। ਇਹ ਦੋਵੇਂ ਗੌਂਡਰ ਅਤੇ ਸੇਖੋਂ ਦੇ ਨਵੇਂ ਸਾਥੀ ਹਨ। ਕੇਸੀਐੱਫ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਨਾਭਾ ਜੇਲ੍ਹ ਕਾਂਡ : ਪਰਮਿੰਦਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਰੋਮੀ ਕਿਵੇਂ ਸੀ ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰਮਾਈਂਡ?
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਰੋਮੀ ਜੂਨ 2016 ‘ਚ ਨਾਭਾ ਜੇਲ੍ਹ ਗਿਆ ਸੀ ਅਤੇ ਫਿਰ ਜ਼ਮਾਨਤ ‘ਤੇ ਬਾਹਰ ਆਇਆ ਸੀ। ਇਸ ਤੋਂ ਬਾਅਦ ਉਹ ਹਾਂਗਕਾਂਗ ਫਰਾਰ ਹੋ ਗਿਆ। ਉੱਥੋਂ ਉਸ ਨੇ ਗੁਰਪ੍ਰੀਤ ਸਿੰਘ ਸੇਖੋਂ, ਜੋ ਉਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਸੀ, ਦੀ ਮਦਦ ਨਾਲ ਜੇਲ੍ਹ ਬਰੇਕ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਰੋਮੀ ਨੇ ਪੈਸੇ ਭੇਜਣ ਤੋਂ ਇਲਾਵਾ ਜੇਲ ‘ਚੋਂ ਫਰਾਰ ਹੋਏ ਅਪਰਾਧੀਆਂ ਨੂੰ ਸੁਰੱਖਿਅਤ ਪਨਾਹਗਾਹ ਵੀ ਮੁਹੱਈਆ ਕਰਵਾਈ ਅਤੇ ਹਾਂਗਕਾਂਗ ‘ਚ ਆਪਣਾ ਸੰਪਰਕ ਨੰਬਰ ਵੀ ਦਿੱਤਾ।
ਇਹ ਵੀ ਪੜ੍ਹੋ- ਨਾਭਾ ਜੇਲ੍ਹ ਬ੍ਰੇਕ ਦੇ ਸਾਜਿਸ਼ੀ ਰੋਮੀ ਦੀ ਇੰਡੀਆ ਨੂੰ ਮਿਲੇਗੀ ਹਵਾਲਗੀ -ਹਾਂਗਕਾਂਗ ਨੇ ਦਿੱਤੀ ਹਰੀ ਝੰਡੀ
ਰਮਨਜੀਤ ਸਿੰਘ ਰੋਮੀ ਨੂੰ ਸਾਲ 2018 ਵਿੱਚ ਹਾਂਗਕਾਂਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਨੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ। ਨਾਲ ਹੀ, ਉਸ ਦੀ ਹਵਾਲਗੀ ਲਈ ਕਾਰਵਾਈ ਸ਼ੁਰੂ ਹੋ ਗਈ ਸੀ ਪਰ ਉਸ ਨੂੰ ਉਥੋਂ ਭਾਰਤ ਲਿਆਉਣ ਲਈ ਭਾਰਤ ਵੱਲੋਂ ਲੰਮੀ ਕਾਨੂੰਨੀ ਲੜਾਈ ਲੜੀ ਗਈ ਸੀ।
ਇਹ ਵੀ ਪੜ੍ਹੋ- ਨਾਭਾ ਜੇਲ ਬ੍ਰੇਕ ਕਾਂਡ : ਪੁਲਿਸ ਨੇ ਮੁੱਖ ਦੋਸ਼ੀ ਸੁਲੱਖਣ ਸਿੰਘ ਨੂੰ ਕੀਤਾ ਕਾਬੂ
ਪੰਜਾਬ ਪੁਲਿਸ ਨੇ ਉਥੋਂ ਦੀ ਅਦਾਲਤ ਵਿੱਚ ਉਸ ਖ਼ਿਲਾਫ਼ ਦੋਸ਼ ਸਾਬਤ ਕਰ ਦਿੱਤੇ ਸਨ। ਜਿਸ ਤੋਂ ਬਾਅਦ ਹੁਣ ਇਹ ਸਫਲਤਾ ਮਿਲੀ ਹੈ। ਇਸ ਦੇ ਨਾਲ ਹੀ ਦੋਸ਼ੀ ਦੇ ਭਾਰਤ ਪਹੁੰਚਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਉਸ ਦੇ ਨਾਲ ਇਸ ਜੁਰਮ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਸਨ?
ਇਹ ਵੀ ਪੜ੍ਹੋ-ਨਾਭਾ ਜੇਲ੍ਹ ਹਮਲਾ ਸੁਖਬੀਰ ਬਾਦਲ ਤੇ ਬਿਕ੍ਰਮ ਮਜੀਠੀਆ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦੈ -: ਚੰਨੀ
12 ਜਣਿਆਂ ਨੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਪੁਲਿਸ ਜਾਂਚ ਵਿਚ ਪਤਾ ਲੱਗਿਆ ਕਿ ਪਲਵਿੰਦਰ ਪਿੰਦਾ ਨੇ ਨਾਭਾ ਜੇਲ੍ਹ ਦਾ ਨਕਸ਼ਾ ਬਣਾਇਆ ਸੀ। ਪੇ੍ਰਮਾ ਨੇ ਆਪਣੇ ਸਾਥੀ ਇਕੱਠੇ ਕੀਤੇ, ਗੱਡੀਆਂ ਦਿੱਤੀਆਂ, ਮਨੀ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ, ਅਸਲਮ ਨੇ ਉਨ੍ਹਾਂ ਨੂੰ ਲੁਕਾਉਣ ਦੀ ਜ਼ਿੰਮੇਵਾਰੀ ਲਈ ਸੀ।
ਜੇਲ੍ਹ ਤੋੜਨ ਦੀ ਘਟਨਾ ਨੂੰ 12 ਲੋਕਾਂ ਨੇ ਅੰਜਾਮ ਦਿੱਤਾ ਸੀ। ਵਿੱਕੀ ਗੌਂਡਰ ਅਤੇ ਪੇ੍ਰਮਾ ਲਾਹੌਰੀਆ ਦੋਵੇਂ ਘਟਨਾ ਤੋਂ ਬਾਅਦ ਰਾਜਸਥਾਨ-ਪੰਜਾਬ ਸਰਹੱਦ ’ਤੇ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਹਿੰਦੂ ਮੱਲ ਕੋਟ ਨੇੜੇ ਪੱਕੀ ਪਿੰਡ ਦੇ ਇਕ ਘਰ ਵਿਚ ਲੁਕੇ ਹੋਏ ਸਨ ਜਿੱਥੇ ਉਨ੍ਹਾਂ ਦਾ 2018 ਵਿਚ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਹਾਲਾਂਕਿ ਸਾਲ 2018 ’ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ ’ਚ ਮੌਤ ਹੋ ਗਈ ਸੀ।
ਇਹ ਹਨ ਦੋਸ਼ੀ
ਅਦਾਲਤ ਵੱਲੋਂ ਦੋਸ਼ੀਆਂ ਦੀ ਸੁੂਚੀ ਵਿਚ ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ, ਗੁਰਜੀਤ ਲਾਡਾ, ਭੀਮ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ, ਜਗਮੀਤ ਸਿੰਘ, ਮਨਜਿੰਦਰ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ ਬੱਬੀ ਖੇੜਾ, ਪਲਵਿੰਦਰ ਸਿੰਘ ਪਿੰਦਾ, ਬਿੱਕਰ ਸਿੰਘ, ਹਰਜੋਤ ਸਿੰਘ, ਰਵਿੰਦਰ ਸਿੰਘ ਉਰਫ਼ ਗਿਆਨਾ, ਗੁਰਪ੍ਰੀਤ ਸਿੰਘ ਸੇਖੋਂ , ਕਿਰਨਪਾਲ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਸਿੰਘ ਉਰਫ਼ ਰਾਜੂ, ਕੁਲਵਿੰਦਰ ਸਿੰਘ ਤਿੱਬੜੀ, ਸੁਨੀਲ ਕਾਲੜਾ, ਅਮਨਦੀਪ ਸਿੰਘ ਢੇਡੀਆਂ, ਅਮਨ ਕੁਮਾਰ ਅਤੇ ਦੋ ਹੋਰ ਦੇ ਨਾਮ ਸ਼ਾਮਲ ਹਨ।
ਇਹ ਹੋਏ ਬਰੀ
ਇਸ ਮਾਮਲੇ ਵਿਚ ਨਰੇਸ਼ ਨਾਰੰਗ, ਜਤਿੰਦਰ ਸਿੰਘ ਟੈਣੀ, ਮੁਹੰਮਦ ਅਸੀਮ, ਤੇਜਿੰਦਰ ਸ਼ਰਮਾ, ਰਵਿੰਦਰ ਸਿੰਘ ਵਿੱਕੀ ਸਹੋਤਾ, ਰਣਜੀਤ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਬਚਾਅ ਪੱਖ ਦੇ ਵਕੀਲ ਸੁਮੇਸ਼ ਜੈਨ, ਨਵੀਨ ਤੇ੍ਰਹਨ, ਹਰੀਸ਼ ਆਹੂਜਾ, ਜਤਿੰਦਰ ਆਹੂਜਾ, ਵੈਭਵ ਜੈਨ, ਰਾਘਵ ਸ਼ਰਮਾ ਅਤੇ ਐਡਵੋਕੇਟ ਟੰਡਨ ਦੀਆਂ ਦਲੀਲਾਂ ਤੋਂ ਬਾਅਦ ਉਸ ਨੂੰ ਬਰੀ ਕਰ ਦਿੱਤਾ ਗਿਆ।
-----------
ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਹਾਂਗਕਾਂਗ ਦੀ ਅਦਾਲਤ ਨੇ ਨਾਭਾ ਜੇਲ੍ਹ ਤੋੜਨ ਦੇ ਮੁੱਖ ਸਾਜ਼ਿਸ਼ਕਾਰ ਅਤੇ ਹੋਰ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਭਗੌੜੇ ਰਮਨਜੀਤ ਸਿੰਘ ਉਰਫ਼਼ ਰੋਮੀ ਦੀ ਹਵਾਲਗੀ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਇਹ ਭਗੌੜਾ ਨਸ਼ਿਆਂ ਦੇ ਕਾਰੋਬਾਰ ਦੀ ਵੱਡੀ ਮੱਛੀ ਹੈ ਜੋ 27 ਨਵੰਬਰ, 2016 ਨੂੰ ਅਤਿ ਸੁਰੱਖਿਅਤ ਨਾਭਾ ਜੇਲ੍ਹ ਨੂੰ ਤੋੜਨ ਵਿੱਚ ਸਾਜ਼ਿਸ਼ ਘੜਨ ਵਰਗੇ ਘਿਨਾਉਣੇ ਜੁਰਮਾਂ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਉਸ ਨੂੰ ਵੱਖ-ਵੱਖ ਬੈਂਕਾਂ ਦੇ ਸਰਗਰਮ ਨਾ ਹੋਣ ਵਾਲੇ ਖਾਤਿਆਂ ਦੇ ਡਾਟੇ ’ਤੇ ਅਧਾਰਿਤ ਜਾਅਲੀ ਕਰੈਡਿਟ ਕਾਰਡ ਬਣਾਉਣ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਪੁਲਿਸ ਥਾਣਾ ਕੋਤਵਾਲੀ ਵਿੱਚ ਦਰਜ ਐਫ.ਆਈ.ਆਰ. 60/16 ਵਿੱਚ ਜੂਨ, 2016 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਗਸਤ, 2016 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਜ਼ਮਾਨਤੀ ਹੁਕਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਹ ਹਾਂਗਕਾਂਗ ਨੂੰ ਫ਼ਰਾਰ ਹੋ ਗਿਆ।
ਕਈ ਕਤਲ ਕੇਸਾਂ ਦਾ ਦੋਸ਼ੀ ਖ਼ਤਰਨਾਕ ਅਪਰਾਧੀ ਰਮਨਜੀਤ ਉਰਫ ਰਮੀ ਮਸਹਾਨਾ ਦਾ ਰਿਸ਼ਤੇਦਾਰੀ ਦਾ ਭਰਾ ਰੋਮੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਤਿ ਸੁਰੱਖਿਅਤ ਨਾਭਾ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਜਿੱਥੇ ਉਸ ਨੇ ਖ਼ਤਰਨਾਕ ਅਪਰਾਧੀਆਂ ਤੇ ਅੱਤਵਾਦੀਆਂ ਨਾਲ ਸੰਪਰਕ ਬਣਾਇਆ। ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਰੁਲਦੂ ਦੇ ਰਮਨਜੀਤ ਸਿੰਘ ਉਰਫ਼ ਰੋਮੀ ਪੁੱਤਰ ਬਲਬੀਰ ਸਿੰਘ ਨੇ ਦੋ ਅੱਤਵਾਦੀਆਂ ਸਮੇਤ ਛੇ ਖ਼ਤਰਨਾਕ ਅਪਰਾਧੀਆਂ ਨੂੰ ਨਾਭਾ ਜੇਲ੍ਹ ਵਿੱਚੋਂ ਭਜਾਉਣ ਦੀ ਸਾਜ਼ਿਸ਼ ਘੜੀ।
27 ਨਵੰਬਰ, 2016 ਨੂੰ 16 ਅਪਰਾਧੀਆਂ ਨੇ ਨਾਭਾ ਜੇਲ੍ਹ ’ਤੇ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਦੌਰਾਨ ਛੇ ਅਤਿ ਲੋੜੀਂਦੇ ਅਪਰਾਧੀਆਂ ਨੂੰ ਭਜਾਉਣ ਵਿੱਚ ਮਦਦ ਕੀਤੀ। ਇਨ੍ਹਾਂ ਅਪਰਾਧੀਆਂ ਵਿੱਚ ਹਰਜਿੰਦਰ ਸਿੰਘ ਉਰਫ਼ ਵਿਕੀ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ, ਅਮਨ ਢੋਟੀਆਂ ਅਤੇ ਦੋ ਅੱਤਵਾਦੀਆਂ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਗੱਲਵੱਡੀ ਸ਼ਾਮਲ ਸਨ। ਇਸ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਜੋ ਉਸ ਵੇਲੇ ਡੀ.ਜੀ.ਪੀ. ਇੰਟੈਲੀਜੈਂਸ ਸਨ, ਦੀ ਨਿਗਰਾਨੀ ਹੇਠ ਵਿਸਥਾਰਤ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਵੱਖ-ਵੱਖ ਯੋਜਨਾਬੱਧ ਉਪਰੇਸ਼ਨਾਂ ਰਾਹੀਂ ਪੁਲਿਸ ਵੱਲੋਂ 32 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਓਪਰੇਸ਼ਨਾਂ ਨੂੰ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ ਜੋ ਉਸ ਵੇਲੇ ਪਟਿਆਲਾ ਦੇ ਐੱਸ.ਪੀ. ਇਨਵੈਸਟੀਗੇਸ਼ਨ ਸਨ ਅਤੇ ਹੁਣ ਮੋਹਾਲੀ ਸ਼ਹਿਰ ਦੇ ਐੱਸ.ਪੀ. ਹਰਵਿੰਦਰ ਵਿਰਕ ਅਤੇ ਉਸ ਵੇਲੇ ਦੇ ਸੀ.ਆਈ.ਏ. ਇੰਚਾਰਜ ਪਟਿਆਲਾ ਅਤੇ ਹੁਣ ਡੀ.ਐੱਸ.ਪੀ. ਬਿਕਰਮਜੀਤ ਬਰਾੜ ਵੱਲੋਂ ਸਫ਼ਲਤਾ ਨਾਲ ਚਲਾਇਆ ਗਿਆ।
ਇਕ ਬੁਲਾਰੇ ਨੇ ਦੱਸਿਆ ਕਿ ਰਮਨਜੀਤ ਉਰਫ਼ ਰੋਮੀ ਖ਼ਿਲਾਫ਼ ਹਵਾਲਗੀ ਦੀ ਕਾਰਵਾਈ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਜਦੋਂ ਉਸ ਨੂੰ ਹਾਂਗਕਾਂਗ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੂਨ, 2018 ਵਿੱਚ ਕੇਸ ਦੀ ਪੈਰਵੀ ਕਰਨ ਲਈ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ, ਹਰਵਿੰਦਰ ਸਿੰਘ ਵਿਰਕ ਅਤੇ ਜ਼ਿਲ੍ਹਾ ਅਟਾਰਨੀ ਸੰਜੀਵ ਗੁਪਤਾ ’ਤੇ ਆਧਾਰਤ ਟੀਮ ਹਾਂਗਕਾਂਗ ਗਈ ਅਤੇ ਕੋਤਵਾਲੀ ਨਾਭਾ ਵਿਖੇ ਦਰਜ ਵੱਖ-ਵੱਖ ਮਾਮਲਿਆਂ ’ਚ ਭਗੌੜੇ ਦੀ ਆਰਜ਼ੀ ਗ੍ਰਿਫ਼ਤਾਰੀ ਸੁਰੱਖਿਅਤ ਬਣਾਈ।
ਹਰਵਿੰਦਰ ਸਿੰਘ ਵਿਰਕ ਨੇ ਹਾਂਗਕਾਂਗ ਅਤੇ ਭਾਰਤ ਦੀਆਂ ਕਾਨੂੰਨੀ ਲੋੜਾਂ ਮੁਤਾਬਿਕ ਇਸ ਸਬੰਧ ਵਿੱਚ ਮਜ਼ਬੂਤ ਕੇਸ ਤਿਆਰ ਕੀਤਾ ਅਤੇ ਇਸ ਕੇਸ ਦੇ ਸਬੰਧ ਵਿੱਚ ਉਨ੍ਹਾਂ ਨੇ ਨਿੱਜੀ ਤੌਰ ’ਤੇ ਕਈ ਵਾਰ ਹਾਂਗਕਾਂਗ ਦੇ ਨਿਆਂ ਵਿਭਾਗ ਦਾ ਦੌਰਾ ਕੀਤਾ। ਇਸ ਪੁਲਿਸ ਅਧਿਕਾਰੀ ਨੇ ਰੋਮੀ ਵੱਲੋਂ ਪੁਲਿਸ ਹਿਰਾਸਤ ਦੌਰਾਨ ਬਿਕਰਮਜੀਤ ਬਰਾੜ ਅਤੇ ਸੀ.ਆਈ.ਏ. ਦੀ ਟੀਮ ਵੱਲੋਂ ਤਸ਼ੱਦਦ ਢਾਹੁਣ ਦੇ ਲਾਏ ਝੂਠੇ ਦੋਸ਼ਾਂ ਦਾ ਖੰਡਨ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਪੰਜਾਬ ਪੁਲਿਸ ਵੱਲੋਂ ਹੋਰ ਸਬੂਤ ਵੀ ਇਕੱਤਰ ਕੀਤੇ ਗਏ।
ਭਾਰਤ ਅਤੇ ਹਾਂਗਕਾਂਗ ਦੀ ਸਰਕਾਰ ਦਰਮਿਆਨ 28 ਜੂਨ1997 ਨੂੰ ਹਾਂਗਕਾਂਗ 'ਚ ਹਸਤਾਖ਼ਰ ਕੀਤੀ ਗਈ ਦੋ-ਪੱਖੀ ਹਵਾਲਗੀ ਸੰਧੀ
ਇਹ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਅਤੇ ਭਗੌੜੇ ਹੋ ਚੁੱਕੇ ਰੋਮੀ ਦੇ ਸਬੰਧ ਵਿੱਚ, ਭਾਰਤ ਸਰਕਾਰ ਅਤੇ ਹਾਂਗ ਕਾਂਗ ਦੀ ਸਰਕਾਰ ਦਰਮਿਆਨ 28 ਜੂਨ, 1997 ਨੂੰ ਹਾਂਗਕਾਂਗ ਵਿੱਚ ਹਸਤਾਖ਼ਰ ਕੀਤੀ ਗਈ ਦੋ-ਪੱਖੀ ਹਵਾਲਗੀ ਸੰਧੀ ਦੇ ਆਰਟੀਕਲ 10 ਦੇ ਤਹਿਤ ਆਰਜ਼ੀ ਗ੍ਰਿਫ਼ਤਾਰੀ ਲਈ ਰਸਮੀ ਬੇਨਤੀ ਕੀਤੀ ਸੀ । ਇਸ ਬੇਨਤੀ ਵਿਚ ਰੋਮੀ ਦੀ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਅਤੇ ਡਾਕੇ, ਕਤਲ, ਜ਼ਬਰਦਸਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਰਗੇ ਜੁਰਮਾਂ ਦੇ ਨਾਲ ਨਾਲ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕੱਟੜ ਅਪਰਾਧੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਵਿਚ ਸ਼ਾਮਲ ਹੋਣ ਦਾ ਹਵਾਲਾ ਦਿੱਤਾ ਗਿਆ ਸੀ ।
ਰੋਮੀ ਦੀ ਹਵਾਲਗੀ ਅਤਿ ਲੋੜੀਂਦੀ ਹੋਣ ਦਾ ਜ਼ਿਕਰ ਕਰਦਿਆਂ ਪੰਜਾਬ ਪੁਲਿਸ ਨੇ ਦੱਸਿਆ ਕਿ ਜਾਂਚ ਅਤੇ ਮਿੰਟੂ ਸਮੇਤ ਗ੍ਰਿਫ਼ਤਾਰ ਵਿਅਕਤੀਆਂ ਦੀ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਮੁੱਖ ਸਾਜ਼ਿਸ਼ ਕਰਤਾ ਰੋਮੀ ਸੀ ਜਿਸ ਨੇ ਅਤਿ ਸੁਰੱਖਿਅਤ ਨਾਭਾ ਜੇਲ੍ਹ ’ਤੇ ਹਮਲੇ ਲਈ ਤਾਲਮੇਲ ਕਾਇਮ ਕੀਤਾ ਅਤੇ ਜੇਲ੍ਹ ਤੋੜਨ ਤੋਂ ਬਾਅਦ ਭੱਜਣ ਵਾਲੇ ਅਪਰਾਧੀਆਂ ਨੂੰ ਵਿੱਤੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਈ। ਸੂਬੇ ਦੀ ਪੁਲਿਸ ਨੇ ਇਹ ਵੀ ਦੱਸਿਆ ਕਿ ਰੋਮੀ ਅਜੇ ਵੀ ਭਗੌੜਾ ਹੈ ਅਤੇ ਹਾਂਗਕਾਂਗ ਵਿੱਚ ਰਹਿ ਰਿਹਾ ਹੈ ਅਤੇ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਜਿਸ ਕਰਕੇ ਉਹ ਕੌਮੀ ਸੁਰੱਖਿਆ ਲਈ ਖ਼ਤਰਾ ਹੈ ਅਤੇ ਉਸ ਨੂੰ ਫ਼ੌਰੀ ਤੌਰ ’ਤੇ ਗ੍ਰਿਫ਼ਤਾਰ ਕਰਨ ਦੀ ਜ਼ਰੂਰਤ ਹੈ।