- ਨਿਸ਼ਾਨੇਬਾਜ਼ ਤੇਜਸਵਨੀ ਤੇ ਅਨੀਸ਼ ਨੇ ਫੁੰਡੇ ਸੋਨ ਤਮਗੇ, ਬਜਰੰਗ ਵੀ ਬਣਿਆ ਗੋਲਡਨ ਪਹਿਲਵਾਨ
-
- ਨੌਂਵੇ ਦਿਨ ਤਿੰਨ ਸੋਨੇ ਤਮਗਿਆਂ ਨਾਲ ਕੁੱਲ 17 ਗੋਲਡ ਮੈਡਲਾਂ ਨਾਲ ਭਾਰਤ ਨੇ ਗੋਲਡ ਕੋਸਟ ਨੂੰ ਗਲਾਸਗੋ ਨਾਲ਼ੋਂ ਬਿਹਤਰ ਬਣਾਇਆ
-
- ਮੁੱਕੇਬਾਜ਼ੀ, ਨਿਸ਼ਾਨੇਬਾਜ਼ੀ, ਕੁਸ਼ਤੀ ਤੇ ਟੇਬਲ ਟੈਨਿਸ ਵਿੱਚ ਚਾਰ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਵੀ ਜਿੱਤੇ
ਮੀਟ ਦਿ ਚੈਂਪੀਅਨਜ਼ ਆਫ਼ ਗੋਲਡ ਕੋਸਟ
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰ ਰਹੇ ਨੇ -ਸੰਪਾਦਕ )
ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਨੌਂਵੇ ਦਿਨ ਤਿੰਨ ਸੋਨ ਤਮਗੇ ਜਿੱਤ ਕੇ ਗੋਲਡ ਕੋਸਟ ਵਿਖੇ ਗੋਲਡ ਮੈਡਲਾਂ ਦੀ ਗਿਣਤੀ 17 ਤੱਕ ਪਹੰੁਚਾ ਲਈ। ਇਸ ਦੇ ਨਾਲ ਹੀ ਭਾਰਤ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤੇ 15 ਸੋਨ ਤਮਗਿਆਂ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ। ਅੱਜ ਭਾਰਤ ਨੇ ਚਾਰ-ਚਾਰ ਚਾਂਦੀ ਤੇ ਕਾਂਸੀ ਦੇ ਤਮਗੇ ਵੀ ਜਿੱਤੇ ਅਤੇ ਨੌਂਵੇ ਦਿਨ ਦੀ ਸਮਾਪਤੀ ਤੱਕ ਭਾਰਤ ਨੇ 17 ਸੋਨੇ, 11 ਚਾਂਦੀ ਤੇ 14 ਕਾਂਸੀ ਦੇ ਤਮਗਿਆਂ ਨਾਲ ਕੁੱਲ 42 ਤਮਗੇ ਜਿੱਤ ਲਏ ਹਨ।
ਨਿਸ਼ਾਨੇਬਾਜ਼ੀ ਵਿੱਚ ਗੋਲਡਨ ਮੁਹਿੰਮ ਜਾਰੀ ਰੱਖਦਿਆਂ ਤੇਜਸਵਨੀ ਸਾਵੰਤ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ 457.9 ਦੇ ਨਵੇਂ ਰਿਕਾਰਡ ਨਾਲ ਸੋਨ ਤਮਗਾ ਫੁੰਡਿਆ। ਇਸੇ ਈਵੈਂਟ ਵਿੱਚ ਇਕ ਹੋਰ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਨੇ ਚਾਂਦੀ ਖੱਟੀ।15 ਵਰ੍ਹਿਆਂ ਦੇ ਅਨੀਸ਼ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਈਵੈਂਟ ਵਿੱਚ 30 ਦੇ ਸਕੋਰ ਨਾਲ ਨਵਾਂ ਰਿਕਾਰਡ ਬਣਾਉਂਦਿਆ ਸੋਨੇ ਦਾ ਤਮਗਾ ਜਿੱਤਿਆ।
ਕੁਸ਼ਤੀ ਵਿੱਚ ਪੁਰਸ਼ਾਂ ਦੇ 56 ਕਿੱਲੋਗ੍ਰਾਮ ਫਰੀ ਸਰਾਈਲ ਵਰਗ ਵਿੱਚ ਬਜਰੰਗ ਪੂਨੀਆ ਨੇ ਵੀ ਸੋਨੇ ਦੇ ਤਮਗਾ ਦਾ ਦਾਅ ਮਾਰਿਆ।97 ਕਿਲੋ ਫਰੀ ਸਟਾਈਲ ਵਿੱਚ ਮੌਸਮ ਖੱਤਰੀ ਅਤੇ ਮਹਿਲਾਵਾਂ ਦੇ 57 ਕਿਲੋ ਫਰੀ ਸਟਾਈਲ ਵਿੱਚ ਪੂਜਾ ਢਾਂਡਾ ਨੇ ਚਾਂਦੀ ਦੇ ਤਮਗੇ ਅਤੇ 68 ਕਿਲੋ ਫਰੀ ਸਟਾਈਲ ਵਿੱਚ ਦਿਵਿਆ ਕਾਕਰਨ ਨੇ ਕਾਂਸੀ ਦਾ ਤਮਗਾ ਜਿੱਤਿਆ।ਟੇਬਲ ਟੈਨਿਸ ਵਿੱਚ ਮਹਿਲਾਵਾਂ ਦੇ ਡਬਲਜ਼ ਵਰਗ ਵਿੱਚ ਮਨਿਕਾ ਬੱਤਰਾ ਤੇ ਐਮ ਦਾਸ ਨੇ ਵੀ ਚਾਂਦੀ ਦਾ ਤਮਗਾ ਜਿੱਤਿਆ।
ਮੁੱਕੇਬਾਜ਼ੀ ਵਿੱਚ ਤਿੰਨ ਪੁਰਸ਼ ਮੁੱਕੇਬਾਜ਼ਾਂ ਨੇ ਕਾਂਸੀ ਦਾ ਤਮਗਾ ਜਿੱਤਿਆ। ਹਸਾਮੂਦੀਨ ਮੁਹੰਮਦ ਨੇ 56 ਕਿਲੋ ਵਰਗ, ਮਨੋਜ ਕੁਮਾਰ ਨੇ 69 ਕਿਲੋ ਵਰਗ ਤੇ ਨਮਨ ਤੰਵਰ ਨੇ 91 ਕਿਲੋ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ।ਪੰਜ ਹੋਰ ਮੁੱਕੇਬਾਜ਼ ਅਮਿਤ, ਗੌਰਵ ਸੋਲੰਕੀ, ਮਨੀਸ਼ ਕੌਸ਼ਿਕ, ਵਿਕਾਸ ਕ੍ਰਿਸ਼ਨਨ ਤੇ ਸਤੀਸ਼ ਕੁਮਾਰ ਨੇ ਫਾਈਨਲ ਵਿੱਚ ਦਾਖਲਾ ਪਾਇਆ।
ਨਵਦੀਪ ਸਿੰਘ ਗਿੱਲ (97800-36216)
navdeepsinghgill82@gmail.com