ਦੇਵਾ ਨੰਦ ਸ਼ਰਮਾ
ਕੋਟਕਪੂਰਾ, 14 ਅਕਤੂਬਰ 2018 - ਸਿੱਖ ਸੰਗਤਾਂ ਤੇ ਜਥੇਬੰਦਿਆਂ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੀ ਅੱਜ ਤੀਜੀ ਬਰਸੀ ਮਨਾਈ ਜਾ ਰਹੀ ਹੈ। ਇਸ ਬਰਸੀ 'ਚ ਵੱਖ ਵੱਖ ਸਿੱਖ ਵਿਦਵਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਲ ਹੋਏ ਹਨ। ਸਿੱਖ ਵਿਦਵਾਨਾਂ 'ਚ ਸਾਬਕਾ ਤਖਤ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਸਿੱਖ ਵਿਦਵਾਨ ਡਾ. ਜੀ.ਐਸ ਢਿੱਲੋਂ ਮੌਜੂਦ ਹਨ, ਸਿੱਖ ਵਿਦਵਾਨਾਂ ਦੇ ਨਾਲ ਨਾਲ 'ਆਪ' ਲੀਡਰ ਅਤੇ ਵਿਧਾਇਕ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਉਚੇਚੇ ਤੌਰ 'ਤੇ ਇਸ ਤੀਜੀ ਬਰਸੀ ਮੌਕੇ ਪੁੱਜੇ।
ਇਸ ਮੌਕੇ ਸਿੱਖ ਵਿਦਵਾਨਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੋਲੀਕਾਂਡ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਖਿਲਾਫ ਹਰ ਵਰ੍ਹੇ 14 ਅਕਤੂਬਰ ਨੂੰ 'ਲਾਹਣਤ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ। ਸਿੱਖ ਵਿਦਵਾਨਾਂ ਨੇ ਇਸ ਮੌਕੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਬਾਦਲ ਖਿਲਾਫ ਇੱਕ 'ਲਾਹਣਤ ਪੱਤਰ ਵੀ ਪੜ੍ਹਿਆ (ਕਾਪੀਆਂ ਹੇਠ ਨੱਥੀ ਹਨ), ਜਿਸ ਵਿਚ ਸ. ਬਾਦਲ ਦੇ ਸਿਆਸੀ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਤਮਾਮ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਇਹ ਲਾਹਣਤ ਪੱਤਰ ਹਰਿੰਦਰ ਸਿੰਘ ਮੱਲ੍ਹੀ, ਮੁੱਖ ਸੇਵਾਦਾਰ, ਦਰਬਾਰ-ਏ-ਖਾਲਸਾ ਨੇ ਪੜ੍ਹਿਆ । ਇਸ ਲਾਹਣਤ ਪੱਤਰ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਇਤਿਹਾਸ ਦਾ ਗੱਦਾਰ ਦੱਸਿਆ ਗਿਆ ਹੈ। ਸਿੱਖ ਸੰਗਤਾਂ ਵੱਲੋਂ ਪੱਤਰ ਦੇ ਅਖ਼ੀਰ 'ਚ ਮੰਗ ਕੀਤੀ ਗਈ ਕਿ ਜਦੋਂ ਤੱਕ ਬਾਦਲ ਪਰਿਵਾਰ ਮਾਫੀ ਨਹੀਂ ਮੰਗ ਲੈਂਦਾ।
ਕੋਟਕਪੂਰਾ ਲਾਹਣਨ ਦਿਵਸ ਲਾਈਵ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/SikhismTV.Official/videos/303518586914110/
ਦਰਬਾਰ-ਏ-ਖ਼ਾਲਸਾ ਵੱਲੋਂ ਪੜ੍ਹਿਆ ਲਾਹਣਤ ਪੱਤਰ ਪੜ੍ਹਨ ਲਈ ਹੇਠ ਦੇਖੋ :-