ਹਜ਼ੂਰ ਸਾਹਿਬ ਮਾਮਲੇ ਤੇ ਕੀ ਕਿਹਾ ਸੁਖਬੀਰ ਨੇ ? ਸਿਰਸਾ ਦੀ ਬਿਆਨਬਾਜ਼ੀ ਨੂੰ -ਆਰ ਪੀ ਸਸਿੰਘ ਨੇ ਕਿਉਂ ਕਿਹਾ ਬੇਤੁਕੀ ?
ਚੰਡੀਗੜ੍ਹ , 3 ਫਰਵਰੀ , 2019 : ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧ ਬਾਰੇ ਵਿਵਾਦ ਹਨ ਮੁੱਦਾ ਨਹੀਂ ਰਿਹਾ . ਉਨ੍ਹਾਂ ਕਿਹਾ ਕਿ ਬੀ ਜੇ ਪੀ ਪ੍ਰਧਾਨ ਅਮਿੱਤ ਸ਼ਾਹ ਨਾਲ ਉਨ੍ਹਾਂ ਦੀ ਹੋਈ ਮੀਟਿੰਗ ਵਿਚ ਅਮਿੱਤ ਸ਼ਾਹ ਨੇ ਸਪਸ਼ਟ ਭਰੋਸਾ ਦਿੱਤਾ ਕਿ ਹਜ਼ੂਰ ਸਾਹਿਬ ਦੇ ਮਾਮਲੇ ਵਿਚ ਪਹਿਲਾਂ ਵਾਲਾ ਐਕਟ ਹੀ ਅਤੇ ਸਟੇਟਸ ਕੋ ਬਰਕਰਾਰ ਰਹੇਗਾ. ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਕਲੀ-ਬੀ ਜੇ ਪੀ ਗੱਠਜੋੜ ਕਾਇਮ ਰਹੇਗਾ ਅਤੇ ਅਕਾਲੀ ਦਲ ਪੰਜਾਬ ਵਿਚ 10 ਸੀਟਾਂ ਅਤੇ ਬੀ ਜੇ ਪੀ ਤਿੰਨ ਸੀਟਾਂ ਤੇ ਚੋਣ ਤੇ ਲੋਕ ਸਭਾ ਚੋਣ ਲੜੇਗੀ . ਸੀਟਾਂ ਦੀ ਅਦਲਾ ਬਦਲਾ ਬਾਰੇ ਉਨ੍ਹਾਂ ਕਿਹਾ ਇਸ ਬਾਰੇ ਗੱਲਬਾਤ ਚੱਲ ਰਹੀ ਅਤੇ ਕੋਈ ਨਿਰਣਾ ਅਜੇ ਨਹੀਂ ਹੋਇਆ .
ਅੱਜ ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਉਮੀਦ ਜ਼ਾਹਿਰ ਕੀਤੀ ਕਿ ਅਮਿੱਟ ਸ਼ਾਹ ਦੇ ਭਰੋਸੇ ਤੋਂ ਹੁਣ ਇਹ ਮਾਮਲਾ ਹੱਲ ਹੋ ਜਾਵੇਗਾ .
ਇਸੇ ਦੌਰਾਨ ਬੀ ਜੇ ਪੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਨੇ ਹਜ਼ੂਰ ਸਾਹਿਬ ਦੇ ਪ੍ਰਬੰਧ ਦੇ ਮਾਮਲੇ ਵਿਚ 2015 ਦੇ ਆਰਡੀਨੈਂਸ ਦੇ ਮੁੱਦੇ ਨੂੰ ਉਠਾਉਣ ਵਾਲੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਆੜੇ ਹੱਥੀਂ ਲਿਆ ਹੈ . ਉਨ੍ਹਾਂ ਕਿਹਾ ਕਿ ਸਿਰਸਾ ਇਸ ਮਾਮਲੇ ਤੇ ਬਿਲਕੁਲ ਹੀ ਬੇਤੁਕੇ ਬਿਆਨ ਦੇ ਰਹੇ ਨੇ ਕਿਉਂਕਿ ਫਰਵਰੀ 2015 ਵਿਚ ਪ੍ਰਧਾਨਗੀ ਦੀ ਚੋਣ ਲਈ ਗੁਰਦਵਾਰਾ ਐਕਟ ਵਿਚ ਸੋਧ ਲਈ ਸਿਰਫ਼ ਆਰਡੀਨੈਂਸ ਹੀ ਜਾਰੀ ਹੋਇਆ ਸੀ. ਸਿਰਸਾ ਦੇ ਆਪਣੇ ਟਵੀਟ ਵਿਚ ਪੇਸਟ ਕੀਤੇ ਦਸਤਾਵੇਜ਼ ਤੋਂ ਵੀ ਇਹ ਸਪਸ਼ਟ ਹੈ ਕਿ ਇਹ ਆਰਡੀਨੈਂਸ ਸੀ .
ਆਰ ਪੀ ਸਿੰਘ ਨੇ ਅੱਗੇ ਦੱਸਿਆ ਕਿ ਤਾਰਾ ਸਿੰਘ ਇਸ ਆਰਡੀਨੈਂਸ ਦੇ ਮੁਤਾਬਿਕ ਗੁਰਦਵਾਰਾ ਬੋਰਡ ਦੇ ਪ੍ਰਧਾਨ ਬਣਾ ਦਿੱਤੇ ਗਏ ਸਨ ਪਰ 18 ਫਰਵਰੀ ,2015 ਦਾ ਇਹ ਆਰਡੀਨੈਂਸ 6 ਮਹੀਨੇ ਬਾਅਦ ਆਪਣੇ ਆਪ ਹੀ ਲੈਪਸ ਹੋ ਗਿਆ ਸੀ ਅਤੇ ਇਹ ਕਦੇ ਬਿੱਲ ਜਾਂ ਐਕਟ ਨਹੀਂ ਬਣਿਆ . ਉਨ੍ਹਾਂ ਅੱਗੇ ਦੱਸਿਆ ਕਿ ਹੁਣ ਮਹਾਰਾਸ਼ਟਰ ਸਰਕਾਰ ਨੇ ਹੁਣ ਉਸੇ ਆਰਡੀਨੈਂਸ ਵਿਚਲੀਆਂ ਸੋਧਾਂ ਨੂੰ ਹੀ ਬਿੱਲ ਦੇ ਰੂਪ ਵਿਚ ਅਸੈਂਬਲੀ ਵਿਚ ਪੇਸ਼ ਕਰਨਾ ਸੀ ਪਰ ਹੁਣ ਮੁੱਖ ਮੰਤਰੀ ਦੇਵਿੰਦਰ ਫੜਨਾਵੀਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸੋਧ ਬਿੱਲ ਕਦੇ ਨਹੀਂ ਪੇਸ਼ ਹੋਵੇਗਾ ਅਤੇ 1956 ਵਾਲਾ ਐਕਟ ਕਾਇਮ ਰਹੇਗਾ . ਇਸ ਲਈ ਹੁਣ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ ਰਹਿ ਗਿਆ ਹੈ .
ਆਰ ਪੀ ਸਿੰਘ ਨੇ ਕਿਹਾ ਸਿੱਖਾਂ ਦੇ ਹਿਤੂ ਹੋਣ ਦਾ ਦਾਅਵਾ ਕਰਨ ਵਾਲੇ ਸਿਰਸਾ ਅਤੇ ਹੋਰ ਅਕਾਲੀ ਆਗੂਆਂ ਨੌਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਸਿੱਖਾਂ ਦੇ ਕਿੰਨੇ ਕੁ ਹਿਤੈਸ਼ੀ ਹਨ ?
RP SinghVerified account @rpsinghkhalsa 1h1 hour ago
After clarification by @Dev_Fadnavis that Govt. has no intention to interfere in mngmt of NandedSahib & proposed bill was dropped forever & StatusQuo of1956 will be maintained&after this shifting goal post every day for narrow political objectives doesn't behold of a true a Sikh.