ਨਵੀਂ ਦਿੱਲੀ, 4 ਮਾਰਚ 2019 - ਭਾਰਤ ਅਤੇ ਪਾਕਿਸਤਾਨ ਵਿਚਕਾਰ ਪੁਲਵਾਮਾ ਹਮਲੇ ਤੋਂ ਬਾਅਦ ਵਿਗੜੇ ਹਲਾਤਾਂ ਕਾਰਨ ਸਮਝੌਤਾ ਐਕਸਪ੍ਰੈੱਸ ਰੇਲ ਸੇਵਾ ਬੰਦ ਕਰ ਦਿੱਤੀ ਗਈ ਸੀ, ਪਰ ਦੋਹਾਂ ਮੁਲਕਾਂ ਦੁਆਰਾ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਐਤਵਾਰ ਰਾਤ 11.10 ਮਿੰਟ 'ਤੇ ਦੁਬਾਰਾ ਪੁਰਾਣੀ ਦਿੱਲੀ ਤੋਂ ਅਟਾਰੀ ਲਈ ਰਵਾਨਾ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਇਸ ਰੇਲ 'ਚ ਕੇਵਲ 12 ਯਾਤਰੀ ਹੀ ਸਵਾਰ ਸਨ। ਲੰਘੇ ਮਹੀਨੇ ਦੀ 28 ਤਰੀਕ ਨੂੰ ਇਸ ਸੇਵਾ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਵਿੰਗ ਕਮਾਂਡਰ ਅਭਿਨੰਦਰ ਦੀ ਭਾਰਤ ਵਾਪਸੀ ਤੋਂ ਇੱਕ ਦਿਨ ਬਾਅਦ ਰੇਲ ਸੇਵਾ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ।