ਕੋਲੰਬੋ, 24 ਅਪ੍ਰੈਲ 2019 - ਸ੍ਰੀਲੰਕਾ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 359 ਹੋ ਗਈ ਹੈ। ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲੰਘੇ ਦਿਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨੇ ਲਈ ਸੀ।
ਇਸੇ ਵਿਚਕਾਰ ਬੰਬ ਧਮਾਕੇ ਕਰਨ ਵਾਲੇ ਅਤਿਵਾਦੀਆਂ ਦੀਆਂ ਕੁਝ ਸੀਸੀਟੀਵੀ ਫੁਟੇਜਾਂ ਸਾਹਮਣੇ ਆਈਆਂ ਹਨ ਜਿਸ 'ਚ ਕੋਲੰਬੋ ਦੀ ਇੱਕ ਚਰਚ 'ਚ ਇੱਕ ਸ਼ਖਸ ਨੀਲੇ ਅਸਮਾਨੀ ਰੰਗ ਦੀ ਕਮੀਜ਼ 'ਚ ਆਪਣੀ ਪਿੱਠ 'ਤੇ ਭਾਰੀ ਬੈਗ ਲਮਕਾਈ ਚਰਚ 'ਚ ਦਾਖਲ ਹੋ ਰਿਹਾ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 9 ਮਨੁੱਖੀ ਬੰਬਾਂ 'ਚੋਂ ਇੱਕ ਔਰਤ ਸੀ।