ਮਹਿੰਦਰ ਪਾਲ ਸਿੰਘ ਬਿੱਟੂ ਦੀ ਫਾਈਲ ਫੋਟੋ, ਤਸਵੀਰ ਪਰਵਿੰਦਰ ਕੰਧਾਰੀ
ਨਾਭਾ, 22 ਜੂਨ 2019 - ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਡੇਰਾ ਪ੍ਰੇਮੀ ਦੀ ਪਹਿਚਾਣ ਮਹਿੰਦਰ ਪਾਲ ਸਿੰਘ ਬਿੱਟੂ ਵੱਜੋਂ ਹੋਈ ਹੈ ਅਤੇ ਉਹ ਜੇਲ੍ਹ 'ਚ ਬੇਅਦਬੀ ਦੇ ਮਾਮਲੇ 'ਚ ਬੰਦ ਸੀ। ਆਈ. ਜੀ. ਏ ਐੱਸ ਰਾਏ ਨੇ ਬਾਬੂਸ਼ਾਹੀ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕਤਲ ਦੇ ਦੋਸ਼ ਚ ਬੰਦ ਦੋ ਹਵਾਲਾਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਅਤੇ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਸੀ।
ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨਾਂਅ ਦੇ ਸਿੱਖ ਕੈਦੀਆਂ ਨੇ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਦੇ ਸਿਰ 'ਤੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਇਸ ਮਾਮਲੇ 'ਤੇ ਜਾਂਚ ਰਿਪੋਰਟ ਦੀ ਮੰਗੀ ਹੈ ਕਿਉਂਕਿ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਨੂੰ ਇੱਕ ਅਲੱਗ ਸੈੱਲ 'ਚ ਰੱਖਿਆ ਗਿਆ ਸੀ ਤਾਂ ਉਨ੍ਹਾਂ ਨੇ ਇਸ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸੁਰੱਖਿਆ ਦੀ ਉਲੰਘਣਾਂ ਕਿਵੇਂ ਹੋਈ ਅਤੇ ਕਿਵੇਂ ਇਹ ਦੂਜੇ ਕੈਦੀ ਕਿਵੇਂ ਉੱਥੇ ਪਹੁੰਚਣ 'ਚ ਸਫ਼ਲ ਹੋਏ ਅਤੇ ਡੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ।