ਨਵੀਂ ਦਿੱਲੀ, 5 ਜੁਲਾਈ 2019 - ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕਰਦਿਆਂ ਕਹੀਆਂ ਗਈਆਂ 5 ਅਹਿਮ ਗੱਲਾਂ ਹੇਠ ਪੜ੍ਹੋ :-
1. 2022 ਤੱਕ ਸਭ ਨੂੰ ਘਰ ਦੇਣ ਦਾ ਟੀਚਾ। 1.95 ਕਰੋੜ ਮਕਾਨਾਂ ਦੇ ਨਿਰਮਾਣ ਦਾ ਟੀਚਾ। ਜਿਸ 'ਚ ਪਖਾਨੇ, ਬਿਜਲੀ ਤੇ ਰਸੋਈ ਗੈਸ ਕੁਨੈਕਸ਼ਨ ਦਿੱਤੇ ਜਾਣੇ ਨੇ।
2. ਜਲ ਸ਼ਕਤੀ ਮੰਤਰਾਲਾ 2024 ਤੱਕ ਹਰ ਘਰ ਨੂੰ ਜਲ ਸੁਰੱਖਿਅਤ ਕਰੇਗਾ। 97 ਪ੍ਰਤੀਸ਼ਤ ਲੋਕਾਂ ਨੂੰ ਹਰ ਮੌਸਮ 'ਚ ਮਿਲੀ ਸੜਕ।
3. ਅਗਲੇ ਪੰਜ ਸਾਲਾਂ 'ਚ ਪੀਐਮ ਗ੍ਰਾਮ ਸੜਕ ਯੋਜਨਾ ਤਹਿਤ 1.25 ਲੱਖ ਕਿ.ਮੀ. ਸੜਕ ਦਾ ਨਿਰਮਾਣ ਹੋਏਗਾ। ਇਸ 'ਤੇ 80250 ਕਰੋੜ ਖਰਚੇ ਜਾਣਗੇ।
4. ਪਿੰਡਾਂ ਨੂੰ ਬਜ਼ਾਰਾਂ ਨਾਲ ਜੋੜਨ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਏਗਾ। ਸਫਾਈ ਅਭਿਆਨ ਤਹਿਤ ਹੁਣ ਹਰ ਪਿੰਡ 'ਚ ਕੂੜਾ ਪ੍ਰਬੰਧਨ ਦੀ ਸਹੂਲਤ ਹੋਏਗੀ।
5. 1 ਕਰੋੜ ਵਿਦਿਆਰਥੀਆਂ ਲਈ ਸਕਿੱਲ ਯੋਜਨਾ