ਸੰਜੀਵ ਸੂਦ
ਲੁਧਿਆਣਾ, 30 ਸਤੰਬਰ 2019- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿਚ ਜੇਲ੍ਹ ਚ ਬੰਦ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਚ ਤਬਦੀਲ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿੱਥੇ ਇਸ ਦਾ ਰਵਨੀਤ ਬਿੱਟੂ ਨੇ ਵਿਰੋਧ ਕੀਤਾ ਹੈ ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ ਕੇਂਦਰ ਦੇ ਫੈਸਲੇ ਦਾ ਸਵਾਗਤ ਕਰ ਰਹੇ ਨੇ ਦੂਜੇ ਪਾਸੇ ਰਵਨੀਤ ਬਿੱਟੂ ਵਿਰੋਧ ਕਰ ਰਹੇ ਨੇ। ਲੋਕ ਇਨਸਾਫ ਪਾਰਟੀ ਦੇ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਚੋਣ ਪ੍ਰਚਾਰ ਲਈ ਉਹ ਮੁੱਲਾਂਪੁਰ ਦਾਖਾ ਪਹੁੰਚੇ ਹੋਏ ਸਨ।
ਉਧਰ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਇਹ ਲੇਟ ਕੀਤਾ ਹੋਇਆ ਦਰੁਸਤ ਫ਼ੈਸਲਾ ਹੈ ਉਹ ਜ਼ਿਮਨੀ ਚੋਣ ਨੂੰ ਲੈ ਕੇ ਮੁੱਲਾਂਪੁਰ ਦਾਖਾ ਵਿੱਚ ਪ੍ਰਚਾਰ ਕਰ ਰਹੇ ਨੇ..ਅਤੇ ਆਪਣੇ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਹੱਕ ਚ ਲੋਕਾਂ ਨੂੰ ਭੁਗਤਣ ਦੀ ਅਪੀਲ ਕਰ ਰਹੇ ਨੇ ਉਨ੍ਹਾਂ ਨਾਲ ਹੀ ਕਿਹਾ ਕਿ ਰਵਨੀਤ ਬਿੱਟੂ ਖੁਦ ਹੁਣ ਆਪਣੇ ਦਾਦੇ ਦੇ ਨਿਆਂ ਦੀ ਸਿਆਸਤ ਕਰ ਰਹੇ ਨੇ ਪਰ ਬੇਅੰਤ ਸਿੰਘ ਨੇ ਉਸ ਵੇਲੇ ਜੋ ਕੀਤਾ ਉਸ ਨੂੰ ਪੰਜਾਬ ਦੀ ਜਨਤਾ ਜਾਣਦੀ ਹੈ।
ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਰਾਜੋਆਣਾ ਦੀ ਫਾਂਸੀ ਦੀ ਸਜਾ ਤਬਦੀਲ ਕਰਨ ਨੂੰ ਲੈ ਕੇ ਖੁਦ ਹੀ ਦੋਫਾੜ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹੱਕ ਚ ਨੇ ਜੋ ਵੀ ਫੈਸਲਾ ਸਿੱਖ ਕੌਮ ਦੀ ਭਲਾਈ ਲਈ ਹੋਵੇਗਾ ਬਲਵਿੰਦਰ ਬੈਂਸ ਉਸਦੇ ਨਾਲ ਨੇ..ਬੈਂਸ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾ ਕਰਨਾ ਚਾਹੀਦਾ ਹੈ ਅਤੇ ਜਦੋਂ ਉਨ੍ਹਾਂ ਤੋਂ ਬਿੱਟੂ ਵੱਲੋਂ ਲਏ ਗਏ ਮਾਹੌਲ ਖਰਾਬ ਕਰਨ ਦੇ ਅਲਸਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਖੁਦ ਰਵਨੀਤ ਬਿੱਟੂ ਨੂੰ ਹੀ ਦੇਣਾ ਚਾਹੀਦਾ ਹੈ।
ਸੋ ਲਗਾਤਾਰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਚ ਤਬਦੀਲ ਕਰਨ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ ਜਿੱਥੇ ਅਕਾਲੀ ਦਲ ਅਤੇ ਹੁਣ ਲੋਕ ਇਨਸਾਫ਼ ਪਾਰਟੀ ਨੇ ਇਸ ਦਾ ਸਵਾਗਤ ਕੀਤਾ ਹੈ ਉਥੇ ਹੀ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਨੇ।