ਚੰਡੀਗੜ੍ਹ , 14 ਅਕਤੂਬਰ , 2019 : ਪੰਜਾਬ ਵਿੱਚ ਅਤਿਵਾਦ ਦੌਰਾਨ ਕਥਿਤ ਤੌਰ 'ਤੇ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹੇਠ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਪੰਜ ਪੁਲਿਸ ਕਰਮੀਆਂ ਨੂੰ ਮਾਨਵਤਾ ਦੇ ਅਧਾਰ 'ਤੇ ਰਿਹਾਅ ਕੀਤੇ ਜਾਣ ਦੇ ਕੇਂਦਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਇਸ ਫੈਸਲੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਕੇਂਦਰ ਸਰਕਾਰ ਹੋਰਨਾਂ ਪੁਲਿਸ ਕਰਮੀਆਂ ਦੀ ਰਿਹਾਈਆਂ ਦੀ ਪਟੀਸ਼ਨ 'ਤੇ ਵੀ ਧਿਆਨ ਦੇਵੇਗੀ।
ਕੇਂਦਰੀ ਗ੍ਰਹਿ ਮੰਤਰੀ ਨੇ ਲਗਭਗ 20 ਪੁਲਿਸ ਜਵਾਨਾਂ ਵਿਚੋਂ ਪੰਜ ਨੂੰ ਵਿਸ਼ੇਸ਼ ਮੁਆਫੀ ਅਤੇ ਰਿਹਾਅ ਕਰਦਿਆਂ ਇਸ ਨੂੰ ਮਨੁੱਖਤਾਵਾਦੀ ਅਤੇ ਹਮਦਰਦੀ ਭਰੇ ਵਿਚਾਰ ਨਾਲ ਪ੍ਰੇਰਿਤ ਫੈਸਲਾ ਕਰਾਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਨੌਂ ਸਿੱਖ ਕੈਦੀਆਂ ਨੂੰ ਵਿਸ਼ੇਸ਼ ਰਾਹਤ ਦੇਣ ਬਾਰੇ ਐਲਾਨ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਹੀ ਇਹ ਫੈਸਲਾ ਆਇਆ ਹੈ।
ਖ਼ਬਰ ਦੇ ਹੋਰ ਵੇਰਵਿਆਂ ਲਈ ਹੇਠ ਲਿੰਕ 'ਤੇ ਕਲਿੱਕ ਕਰੋ :
MHA decides to release 5 Punjab Police personnel in jail for offences of militancy period, Capt thanks