ਫੇਸ ਬੁੱਕ ਫੋਟੋ
ਚੰਡੀਗੜ੍ਹ, 09 ਜਨਵਰੀ 2020 - ਬੀਤੇ ਕੁੱਝ ਦਿਨ ਪਹਿਲਾਂ ਪਾਕਿਸਤਾਨ 'ਚ ਸ਼ਰਾਰਤੀ ਅਨਸਰਾਂ ਦੇ ਇੱਕ ਗਰੁੱਪ ਵੱਲੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਕੀਤੀ ਗਈ ਸੀ। ਜਿਸ ਦਾ ਕਿ ਭਾਰਤ ਤੋਂ ਇਲਾਵਾ ਲਗਭਗ ਹਰ ਦੇਸ਼ 'ਚ ਵਿਰੋਧ ਹੋ ਰਿਹਾ ਹੈ। ਅਜਿਹੇ 'ਚ ਹੀ ਮਸ਼ਹੂਰ ਪੰਜਾਬੀ ਅਤੇ ਬਾਲੀਵੁਡ ਸਿੰਗਰ ਸੁਖਵਿੰਦਰ ਸਿੰਘ ਨੇ ਵੀ ਪਾਕਿਸਤਾਨ 'ਚ ਵਾਪਰੀ ਇਸ ਘਟਨਾ ਦਾ ਸਖਤ ਵਿਰੋਧ ਕੀਤਾ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਪਾਕਿਸਤਾਨ 'ਚ ਵਸਦੇ ਜੱਟਾਂ ਦੇ ਸਰਨੇਮ ਲਾਉਣ ਵਾਲੇ ਖਾਸਤੌਰ 'ਤੇ ਚੀਮਿਆਂ, ਬਾਜਵਿਆਂ, ਮਾਂਗਟਾ ਅਤੇ ਗਿੱਲਾਂ ਨੂੰ ਵੰਗਾਰਿਆ ਅਤੇ ਉਨ੍ਹਾਂ ਨੂੰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਵੀ ਚੁੱਪ ਵੱਟਣ 'ਤੇ ਲਾਹਨਤਾ ਪਾਈਆਂ। ਉਨ੍ਹਾਂ ਕਿ ਉਹ ਉਨ੍ਹਾਂ ਦਾ ਇਸ ਗੱਲੋਂ ਸਤਿਕਾਰ ਕਰਦੇ ਸਨ ਕਿ ਉਹ ਉਨ੍ਹਾਂ ਦੇ ਆਪਣੇ ਹਨ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਨਾਲ ਮਿਲਦੇ ਸਨ, ਪਰ ਨਨਕਾਣਾ ਸਾਹਿਬ ਦੀ ਘਟਨਾ ਵਾਪਰਨ ਤੋਂ ਬਾਅਦ ਉਹ ਉਨ੍ਹਾਂ ਨੂੰ ਪਹਿਲਾਂ ਵਾਂਗ ਸਤਿਕਾਰ ਨਹੀਂ ਦੇਣਗੇ ਅਤੇ ਨਾ ਹੀ ਮਿਲਣਗੇ।
ਇਸ ਤੋਂ ਬਿਨਾਂ ਸੁਖਵਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਰਾਜਨੀਤੀ ਛੱਡ ਕੇ ਇਸ ਮੁੱਦੇ ਨੂੰ ਹੱਲ ਕਰਨ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ।
ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਕੌਮ ਅੱਖਾਂ ਬੰਦ ਕਰਕੇ ਡਰਨ ਵਾਲੀ ਕੌਮ ਨਹੀਂ ਹੈ ਅਤੇ ਇਸ ਨੂੰ ਤੰਗ ਨਾ ਕਰੋ ਅਤੇ ਉਨ੍ਹਾਂ ਨੇ ਨਨਕਾਣਾ ਸਾਹਿਬ 'ਤੇ ਪੱਥਰ ਚੁੱਕਣ ਵਾਲੇ ਹਰ ਇੱਕ ਸਖਸ਼ ਨੂੰ ਬਦ-ਦੁਆ ਦਿੱਤੀ ਅਤੇ ਕਿਹਾ ਕਿ ਅਜਿਹਾ ਮਾੜਾ ਕੰਮ ਕਰਨ ਵਾਲ ਨੂੰ ਨਰਕ 'ਚ ਵੀ ਜਗ੍ਹਾ ਨਹੀਂ ਮਿਲੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/baljit.balli.16/videos/10213422678676219/