ਰਵੀ ਜੱਖੂ
ਚੰਡੀਗੜ੍ਹ - 1 ਅਪ੍ਰੈਲ 2020 - ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 46 ਤੱਕ ਪਹੁੰਚ ਗਈ ਹੈ। ਸਰਕਾਰ ਵੱਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਸੂਬੇ ਅੰਦਰ ਕੁਲ 1260 ਲੋਕਾਂ ਦੀ ਪਹਿਚਾਣ ਕੀਤੇ ਅਤੇ ਸੈਂਪਲ ਲਏ ਗਏ। ਜਿਨਾ ਵਿੱਚੋਂ 1149 ਦੀ ਰਿਪੋਰਟ ਨੈਗਟਿਵ ਆਈ। 65 ਦੀ ਟੈਸਟ ਰਿਪੋਰਟ ਆਉਣੀ ਬਾਕੀ ਹੈ। 4 ਮਰੀਜ਼ਾਂ ਦੀ ਮੋਤ ਹੋ ਚੁੱਕੀ ਹੈ। ਇੱਕ ਮਰੀਜ਼ ਦੇ ਠੀਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ
ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਕੇਸ ਐਸ.ਬੀ.ਐਸ ਨਗਰ (ਨਵਾਂ ਸ਼ਹਿਰ) 19, ਮੋਹਾਲੀ -10 , ਹੁਸ਼ਿਆਰਪੁਰ-6, ਜਲੰਧਰ-5, ਲੁਧਿਆਣਾ -3, ਅੰਮ੍ਰਿਤਸਰ-2, ਪਟਿਆਲ਼ਾ-1 ਹਨ।