ਨਵੀਂ ਦਿੱਲੀ, 4 ਜੂਨ 2020 - ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪਲੇਟਫਾਰਮਾਂ 'ਤੇ ਹੈਸ਼ਟੈਗ ਸਿੱਖ (# ਸਿੱਖ) ਨੂੰ ਬੈਨ ਕੀਤਾ ਗਿਆ ਅਤੇ ਜਿਵੇਂ ਹੀ ਇਸ ਬਾਰੇ ਸਿੱਖ ਭਾਈਚਾਰੇ ਨੂੰ ਪਤਾ ਚੱਲਿਆ ਤਾਂ ਏਸ ਮੁੱਦੇ ਨੂੰ ਟਵਿੱਟਰ 'ਤੇ ਬਹੁਤ ਸਾਰੇ ਸਿੱਖ ਯੂਸਰਜ਼ ਦੁਆਰਾ ਰਿਪੋਰਟ ਕੀਤਾ ਗਿਆ। ਇਸ ਬੈਨ ਹੋਣ ਬਾਰੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੁਆਰਾ ਵੀ ਆਪਣੀ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਕੇ ਪੁੱਛਿਆ ਗਿਆ ਕਿ " ਕੀ ਹੈਸ਼ਟੈਗ ਸਿੱਖ" ਬੈਨ ਕੀਤਾ ਗਿਆ ਹੈ? " ਫੇਸਬੁੱਕ ਦੇ ਏਸ ਰਵੱਈਏ ਤੋਂ ਭਾਈਚਾਰੇ 'ਚ ਕਾਫੀ ਰੋਹ ਦੇਖਣ ਨੂੰ ਮਿਲਿਆ ਅਤੇ ਇਸ ਸਬੰਧੀ ਕਾਫੀ ਪੋਸਟਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈਆਂ।
ਹੈਸ਼ਟੈਗ ਸਿੱਖ ਨੂੰ ਬਲਾਕ ਕੀਤੇ ਜਾਣ ਬਾਰੇ ਇੰਸਟਾਗ੍ਰਾਮ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਪੋਸਟ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਹੈਸ਼ਟੈਗ ਸਿੱਖ ਨੂੰ ਅਨਬਲੌਕ ਕਰ ਦਿੱਤਾ ਗਿਆ ਹੈ। ਇਸ ਬਾਰੇ ਇੰਸਟਾਗ੍ਰਾਮ ਨੇ ਮਾਫੀ ਵੀ ਮੰਗੀ ਹੈ।
ਇੰਸਟਾਗ੍ਰਾਮ ਨੇ ਇਹ ਵੀ ਦਾਅਵਾ ਕੀਤਾ ਕਿ ਹੈਸ਼ਟੈਗ ਸਿੱਖ ਨੂੰ “ਗਲਤੀ ਨਾਲ” ਬਲੌਕ ਕਰ ਦਿੱਤਾ ਗਿਆ ਸੀ ਅਤੇ ਜਿਵੇਂ ਹੀ ਏਸ ਬਾਰੇ ਸ਼ਿਕਾਇਤਾਂ ਸਾਹਮਣੇ ਆਈਆਂ ਤਾਂ ਤੁਰੰਤ ਬਾਅਦ ਇਸ ਮਸਲੇ ਨੂੰ ਹੱਲ ਕਰ ਦਿੱਤਾ ਗਿਆ ਸੀ।