ਦਿੱਲੀ ਡੁੱਬੇਗੀ ਹਨੇਰੇ 'ਚ, ਪੰਜਾਬ 'ਚ ਜਾਣੋ ਕਿਸ ਵੇਲੇ ਲੱਗੇਗਾ ਸੂਰਜ ਗ੍ਰਹਿਣ
ਨਵੀਂ ਦਿੱਲੀ, 21 ਜੂਨ, 2020 : ਪੱਛਮੀ ਅਫਰੀਕਾ ਤੋਂ ਲੈ ਕੇ ਅਰਬ ਪ੍ਰਾਇਦੀਪ, ਭਾਰਤ ਅਤੇ ਦੱਖਣੀ ਚੀਨ ਤੱਕ ਐਤਵਾਰ ਨੂੰ ਸੂਰਜ ਗ੍ਰਹਿਣ ਲੱਗੇਗਾ ਜਿਸ ਦੌਰਾਨ ਅੱਗ ਦੇ ਛੱਲੇ ਦੇ ਰੂਪ ਵਿਚ ਨਜ਼ਰ ਆਵਗਾ।
ਗ੍ਰਹਿਣ ਅੰਸ਼ਕ ਤੌਰ 'ਤੇ ਸਵੇਰੇ 9.16 ਵਜੇ ਸ਼ੁਰੂ ਹੋਵੇਗਾ, ਇਹ ਅੱਗ ਦੇ ਛੱਲੇ ਦਾ ਰੂਪ 10.19 ਵਜੇ ਧਾਰੇਗਾ ਤੇ 2.02 ਵਜੇ ਖਤਮ ਹੋਵੇਗਾ। ਅੰਸ਼ਕ ਗ੍ਰਹਿਣ ਦੁਪਹਿਰ ਬਾਅਦ 3.04 ਵਜੇ ਖਤਮ ਹੋਵੇਗਾ। ਇਹ ਜਾਣਕਾਰੀ ਧਰਤੀ ਵਿਗਿਆਨ ਮੰਤਰਾਲੇ ਨੇ ਸਾਂਝੀ ਕੀਤੀ ਹੈ।
ਦੁਪਹਿਰ ਦੇ ਨੇੜੇ ਉੱਤਰੀ ਭਾਰਤ ਦੇ ਕੁਝ ਖੇਤਰਾਂ ਵਿਚ ਇਹ ਸੋਹਣੇ ਅੱਗ ਦੇ ਛੱਲੇ ਦੇ ਰੂਪ ਵਿਚ ਨਜਰ ਆਵੇਗਾ ਕਿਉਂਕਿ ਚੰਦਰਾਮਾ ਇੰਨੇ ਨੇੜੇ ਨਹੀਂ ਹੋਵੇਗਾ ਕਿ ਸੂਰਜ ਨੂੰ ਪੂਰਾ ਢੱਕ ਲਵੇ। ਨਹਿਰੂ ਪਲੈਨੇਟੋਰੀਅਮ ਦੇ ਡਾਇਰੈਕਟਰ ਅਰਵਿੰਦ ਪ੍ਰਾਂਜਪੇਈ ਮੁਤਾਬਕ 11.00 ਤੋਂ 11.30 ਵਜੇ ਦਰਮਿਆਨ ਦਿੱਲੀ ਵਰਗੀਆਂ ਥਾਵਾਂ 5 ਤੋਂ 7 ਮਿੰਟ ਲਈ ਹਨੇਰੇ ਵਿਚ ਡੁੱਬ ਜਾਣਗੀਆਂ। ਭਾਰਤ ਵਿਚ ਦੇਹਰਾਦੂਨ, ਕੁਰੂਕਸ਼ੇਤਰ, ਚਮੌਲੀ, ਜੋਸ਼ੀਮੱਠ, ਸਿਰਸਾ ਤੇ ਸੂਰਤਗੜ• ਵਰਗੀਆਂ ਥਾਵਾਂ 'ਤੇ ਅੱਗੇ ਦਾ ਛੱਲਾ ਨਜ਼ਰ ਆਵੇਗਾ ਜਦਕਿ ਬਾਕੀ ਥਾਵਾਂ 'ਤੇ ਅੰਸ਼ਕ ਗ੍ਰਹਿਣ ਨਜ਼ਰ ਆਵੇਗਾ।
ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦਰਾਮ, ਧਰਤੀ ਤੇ ਸੂਰਜ ਸਿੱਧਾ ਇਕ ਲਾਈਨ ਵਿਚ ਆ ਜਾਂਦੇ ਹਨ ਤੇ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਹੁੰਦਾ ਹੈ। ਪੂਰਨ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦਰਮਾ ਥੋੜ•ੇ ਸਮੇਂ ਲਈ ਸੂਰਜੀ ਨੂੰ ਪੂਰਾ ਢੱਕ ਲੈਂਦਾ ਹੈ। ਪਰ ਅੱਜ ਜਿਹੜਾ ਗ੍ਰਹਿਣ ਲੱਗ ਰਿਹਾ ਹੈ, ਉਸ ਵਿਚ ਚੰਦਰਮਾ ਪੂਰੀ ਤਰ•ਾਂ ਢੱਕ ਨਹੀਂ ਸਕਦਾ ਤਾਂ ਅੱਗ ਦਾ ਛੱਲਾ ਬਣ ਜਾਂਦਾ ਹੈ। ਇਸਨੂੰ 'ਰਿੰਗ ਆਫ ਫਾਇਰ' ਵੀ ਆਖਿਆ ਜਾਂਦਾ ਹੈ। ਅਗਲੀ ਵਾਰ ਇਸ ਤਰੀਕੇ ਦਾ ਗ੍ਰਹਿਣ ਦਸੰਬਰ 2020 ਵਿਚ ਦੱਖਣੀ ਅਮਰੀਕਾ ਵਿਚ ਲੱਗੇਗਾ। ਇਕ ਵਾਰ ਫਿਰ 2022 ਵਿਚ ਅਜਿਹਾ ਗ੍ਰਹਿਣ ਲੱਗੇਗਾ ਪਰ ਭਾਰਤ ਵਿਚ ਨਜ਼ਰ ਨਹੀਂ ਆਵੇਗਾ।
ਅੱਜ ਦਾ ਇਹ ਗ੍ਰਹਿਣ ਉਦੋਂ ਲੱਗ ਰਿਹਾ ਹੈ ਜਦੋਂ ਉੱਤਰੀ ਅਰਧਗੋਲੇ ਵਿਚ ਅੱਜ ਗਰਮੀਆ ਦੀ ਸੰਗਰਾਂਦ ਹੈ ਜੋ ਸਭ ਤੋਂ ਵੱਡਾ ਦਿਨ ਹੈ । ਉਂਝ ਪੰਜਾਬੀ ਖਿੱਤੇ ਮੁਤਾਬਕ ਅੱਜ ਮੱਸਿਆ ਦਾ ਦਿਨ ਹੈ।
ਜਾਣੋ ਕਿਵੇਂ ਵੇਖਣਾ ਹੈ ਸੂਰਜ ਗ੍ਰਹਿਣ :
ਅੱਜ ਦੇ ਸੂਰਜ ਗ੍ਰਹਿਣ ਨੂੰ ਵੇਖਣ ਲਈ ਸਰਕਾਰ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾ ਮੁਤਾਬਕ ਐਨਕਾਂ, ਕਾਲੀਆਂ ਐਨਕਾਂ ਜਾਂ ਖਰਾਬ ਹੋਏ ਐਕਸਰੇ ਨਾਲ ਇਹਗਹਿਣ ਨਾ ਵੇਖਿਆ ਜਾਵੇ। ਇਹ ਸੁਰੱਖਿਅਤ ਨਹੀਂ ਹਨ। ਨਾ ਹੀ ਗ੍ਰਹਿਣ ਦੌਰਾਨ ਸੂਰਜ ਦਾ ਪਰਛਾਵਾਂ ਪਾਣੀ ਵਿਚ ਵੇਖਣਾ ਸਹੀ ਹੈ। ਸਿਰਫ ਵੈਲਡਿੰਗ ਗਲਾਸ ਨੰਬਰ 13 ਜਾਂ ਨੰਬਰ 14 ਦੀ ਵਰਤੋਂ ਕਰ ਕੇ ਸੂਰਜ ਨੂੰ ਸਿੱਧਾ ਦੇਖਣਾ ਸੁਰੱਖਿਅਤ ਹੈ। ਤੁਸੀਂ ਗੱਤੇ ਵਿਚ ਇਕ ਸੂਰਾਖ ਕਰ ਕੇ ਇਸਨੂੰ ਸੂਰਜ ਵੱਲ ਕਰ ਦੇਵੇ ਤੇ ਇਸਦੇ ਅੱਗੇ ਚਿੱਟਾ ਕਾਗਜ਼ ਰੱਖ ਦੇਵੋ ਤਾਂ ਸੁਰਾਖ ਵਿਚੋਂ ਚਿੱਟੇ ਕਾਗਜ਼ 'ਤੇ ਪਰਛਾਵਾਂ ਆ ਜਾਵੇਗਾ। ਸ਼ੀਟ ਤੇ ਗੱਤੇ ਵਿਚਲੇ ਫਰਕ ਨੂੰ ਅੱਗੇ ਪਿੱਛੇ ਕਰ ਕੇ ਪਰਛਾਵੇਂ ਦਾ ਆਕਾਰ ਵੱਡਾ ਕੀਤਾ ਜਾ ਸਕਦਾ ਹੈ। ਕਿਸੇ ਦਰੱਖਤ ਜਾਂ ਝਾੜੀ ਦਾ ਪਰਛਾਵਾਂ ਵੇਖੋ। ਕਿਉਂਕਿ ਪੱਤੇ ਸੁਰਾਖ ਦਾ ਕੰਮ ਕਰਦੇ ਹਨ, ਇਸ ਲਈ ਧਰਤੀ 'ਤੇ ਗ੍ਰਹਿਣ ਲੱਗੇ ਸੂਰਜ ਦੇ ਕਈ ਚਿੱਤਰ ਉਭਰ ਆਉਂਦੇ ਹਨ।
ਜਾਣੋ ਕਿਹੜੇ ਸ਼ਹਿਰ ਵਿਚ ਕਦੋਂ ਲੱਗੇਗਾ ਗ੍ਰਹਿਣ
(ਧੰਨਵਾਦ ਸਹਿਤ ਪੰਜਾਬੀ ਜਾਗਰਣ 'ਚੋਂ )