ਅੰਮ੍ਰਿਤਸਰ, 7 ਅਗਸਤ 2020 - ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦੀ ਸ਼ੁਰੂਆਤ ਸਬੰਧੀ ਬੋਲਦਿਆਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, 'ਸਮੁੱਚੇ ਹਿੰਦੂ ਸਮਾਜ ਨੂੰ ਉਨ੍ਹਾਂ ਦੇ ਧਾਰਮਿਕ ਸਥਾਨ ਉਸਾਰਨ ਲਈ ਮੁਬਾਰਕ ਪਰ ਸਿੱਖਾਂ ਦੇ ਵੀ ਤਿੰਨ ਧਾਰਮਿਕ ਸਥਾਨਾਂ ਗੁਰਦੁਆਰਾ ਗਿਆਨ ਗੋਦੜੀ, ਗੁਰਦਵਾਰਾ ਡਾਂਗ ਮਾਰਗ ਅਤੇ ਮੰਗੂ ਮੱਠ ਦੀ ਪੁਨਰਉਸਾਰੀ ਲਈ ਸਰਕਾਰ ਸਹਿਯੋਗ ਕਰੇ ਤਾਂ ਕਿ ਸਿੱਖ ਵੀ ਖੁਸ਼ੀ ਮਨਾ ਸਕਣ' ਉਨ੍ਹਾਂ ਕਿਹਾ ਕਿ ਜਿੱਥੇ ਸਾਰੇ ਧਾਰਮਿਕ ਸਥਾਨਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ, ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਦੇ ਦਰਸ਼ਨ ਲਈ ਕਾਰੀਡੋਰ ਵੀ ਮੁੜ ਖੋਲਿਆ ਜਾਵੇ।
ਵੀਡਿਓ ਵੀ ਦੇਖੋ :
https://www.facebook.com/BabushahiDotCom/videos/300660391247933/
https://www.youtube.com/watch?v=vOgVu5ysaoc