← ਪਿਛੇ ਪਰਤੋ
ਕੇਂਦਰ ਨੇ ਸੋਧੇ ਜ਼ਮੀਨ ਕਾਨੂੰਨ, ਹੁਣ ਕੋਈ ਵੀ ਭਾਰਤੀ ਖਰੀਦ ਸਕੇਗਾ ਜੰਮੂ ਕਸ਼ਮੀਰ ਤੇ ਲੱਦਾਖ ’ਚ ਜ਼ਮੀਨ ਨਵੀਂ ਦਿੱਲੀ, 27 ਅਕਤੂਬਰ, 2020 : ਕੇਂਦਰ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦਿਆਂ ਜ਼ਮੀਨ ਕਾਨੂੰਨਾਂ ਵਿਚ ਸੋਧ ਨੋਟੀਫਾਈ ਕਰ ਦਿੱਤੀ ਹੈ ਜਿਸ ਮੁਤਾਬਕ ਹੁਣ ਕੋਈ ਵੀ ਭਾਰਤੀ ਨਾਗਰਿਕ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਵਿਚ ਜ਼ਮੀਨ ਖਰੀਦ ਸਕੇਗਾ। ਪਹਿਲਾਂ ਹੋਰਨਾਂ ਰਾਜਾਂ ਦੇ ਲੋਕਾ ’ਤੇ ਜੰਮੂ ਕਸ਼ਮੀਰ ਵਿਚ ਜ਼ਮੀਨ ਖਰੀਦਣ ’ਤੇਪਾਬੰਦੀ ਸੀ। ਕੇਂਦਰ ਸਰਕਾਰ ਵੱਲੋਂ ਅੱਜ ਜ਼ਮੀਨ ਕਾਨੂੰਨਾਂ ਵਿਚ ਸੋਧ ਲਈ ਵਿਸਥਾਰਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
Total Responses : 265