ਸੰਜੀਵ ਸੂਦ
- ਹਵਾ ਦੀ ਰਫਤਾਰ ਨਹੀਂ ਹੁੰਦੀ ਤੇਜ਼, ਤਕਨੀਕੀ ਤੌਰ ਤੇ ਦਾਅਵੇ ਗਲਤ
ਲੁਧਿਆਣਾ, 2 ਨਵੰਬਰ 2020 - ਦਿੱਲੀ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਲਗਾਤਾਰ ਦਿੱਲੀ ਸਰਕਾਰ ਵੱਲੋਂ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਪਰ ਪੰਜਾਬ ਖੇਤੀਬਾੜੀ ਗਿਣਤੀ ਦਾ ਦਾਅਵਾ ਹੈ ਕਿ ਪੰਜਾਬ ਦਾ ਧੂੰਆਂ ਪ੍ਰਦੂਸ਼ਣ ਦਿੱਲੀ ਨਹੀਂ ਪਹੁੰਚ ਸਕਦਾ, ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਦਾਅਵਾ ਕੀਤਾ ਹੈ ਉਨ੍ਹਾਂ ਕਿਹਾ ਕਿ 2012 ਤੋਂ ਲੈ ਕੇ 2019 ਤੱਕ ਦੇ ਆਂਕੜਿਆਂ ਉੱਪਰ ਇਹ ਖੋਜ ਕੀਤੀ ਹੈ ਕਿ ਸਰਦੀਆਂ ਵਿਚ ਜੋ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਸ ਦਾ ਧੂੰਆਂ ਦੂਜੇ ਸੂਬੇ ਵਿੱਚ ਪਹੁੰਚਣਾ ਨਾਮੁਮਕਿਨ ਹੈ ਕਿਉਂਕਿ ਇਨ੍ਹਾਂ ਦਿਨਾਂ ਹਵਾ ਦੇ ਚੱਲਣ ਦੀ ਗਤੀ ਬਹੁਤ ਹੀ ਘੱਟ ਹੁੰਦੀ ਹੈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਪੰਜਾਬ ਦਾ ਪ੍ਰਦੂਸ਼ਣ ਜਾਂ ਦਾ ਧੂੰਆਂ ਬਾਹਰਲੇ ਸੂਬਿਆਂ ਵਿੱਚ ਨਹੀਂ ਜਾ ਸਕਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਵਾ ਦੀ ਰਫਤਾਰ ਮਹਿਜ਼ ਦੋ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ ਅਤੇ ਨਾਲ ਹੀ ਹਵਾ ਹੈ ਉਹ ਵੀ ਉੱਤਰ ਵੱਲ ਚਲਦੀ ਹੈ ਇਸ ਕਰਕੇ ਇਹ ਮੁਮਕਿਨ ਨਹੀਂ ਕਿ ਪੰਜਾਬ ਚ ਲਈ ਪਰਾਲ਼ੀ ਦੀ ਅੱਗ ਦਾ ਧੂਆਂ ਦਿੱਲੀ ਜਾਂ ਹਰਿਆਣਾ ਨਹੀਂ ਪਹੁੰਚ ਸਕਦੀ, ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਤੌਰ ਤੇ ਇਹ ਸੰਭਵ ਨਹੀਂ ਹੈ ਕਿਉਂਕਿ ਇਨ੍ਹਾਂ ਦਿਨਾਂ ਦੇ ਦੌਰਾਨ ਮੌਸਮ ਖੁਸ਼ਕ ਹੁੰਦਾ ਹੈ ਬਹੁਤ ਘੱਟ ਅਜਿਹੇ ਮੌਕੇ ਹੁੰਦੇ ਨੇ ਜਦੋਂ ਹਵਾ ਦੀ ਰਫਤਾਰ ਤੇਜ਼ ਹੋਵੇ। ਉਹਨਾਂ ਇਹ ਵੀ ਕਿਹਾ ਕਿ ਇਨ੍ਹਾਂ ਦੀਆਂ ਦੇ ਵਿਚ ਫੈਸਟੀਵਲ ਸੀਜ਼ਨ ਹੋਣ ਕਰਕੇ, ਗੱਡੀਆਂ ਦਾ ਧੂੰਆਂ ਵਾਧੂ ਹੋਣ ਕਰਕੇ, ਅਤੇ ਪਰਾਲੀ ਸਾੜਨ ਕਰਕੇ ਵੀ ਧੂੰਆਂ ਵੱਧ ਹੋ ਜਾਂਦਾ ਹੈ ਉਹਨੇ ਵੀ ਕਹਿ ਕੇ ਇਹਨਾਂ ਦਿਨਾਂ ਵਿੱਚ ਮੌਸਮ ਸਥਿਰ ਹੁੰਦਾ ਹੈ ਜਿਸ ਕਰਕੇ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਮੀਂਹ ਪੈਣ ਨਾਲ ਵੀ ਮੌਸਮ ਸਾਫ ਹੋ ਜਾਂਦਾ ਹੈ।