ਮਾਲੇਰਕੋਟਲਾ ਵਿਖੇ ਸੁਖਚੈਨ ਸਿੰਘ ਰੌਂਤਾ ਨੇ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਸਕੱਤਰ ਦਾ ਅਹੁਦਾ ਸੰਭਾਲਿਆ
- ਪਬਲਿਕ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਉਨ੍ਹਾਂ ਦੇ ਕੰਮ ਸਮਾਂਬੱਧ ਤਰੀਕੇ ਨਾਲ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ--ਸੁਖਚੈਨ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 20 ਸਤੰਬਰ 2024 - ਸੁਖਚੈਨ ਸਿੰਘ ਨੇ ਮਾਰਕੀਟ ਕਮੇਟੀ ਮਾਲੇਰਕੋਟਲਾ ਵਿਖੇ ਬਤੌਰ ਸਕੱਤਰ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਦੱਸਣਾ ਬਣਦਾ ਹੈ ਇਸ ਤੋਂ ਪਹਿਲਾਂ ਸਕੱਤਰ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਤੌਰ ਤੇ,ਜ਼ਿਲ੍ਹਾ ਸੰਗਰੂਰ ਡੀ.ਡੀ.ਐਮ.ਓ.ਸ.ਡੀਨ ਪਾਲ ਸਿੰਘ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹਨਾਂ ਦੀ ਜਗ੍ਹਾ ਤੇ ਤਪਾ ਤੋਂ ਬਦਲ ਕੇ ਆਏ ਸ.ਸੁਖਚੈਨ ਸਿੰਘ ਰੌਂਤਾ ਨੇ ਬਤੌਰ ਸਕੱਤਰ ਮਾਰਕੀਟ ਕਮੇਟੀ ਮਾਲੇਰਕੋਟਲਾ ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਤੇ ਉਹਨਾਂ ਦਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਇਥੇ ਅਹੁਦਾ ਸੰਭਾਲਣ ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੇ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਸਮੂਹ ਮੁਲਾਜ਼ਮ ਉਨ੍ਹਾਂ ਨੂੰ ਪੂਰਨ ਤੌਰ ਤੇ ਸਹਿਯੋਗ ਦੇਣਗੇ ਤਾਂ ਜੋ ਪਬਲਿਕ ਦੇ ਕੰਮ ਸਮੇਂ ਸਿਰ ਹੋ ਸਕਣ।
ਇਸ ਮੌਕੇ ਤੇ ਨਵੇਂ ਆਏ ਸਕੱਤਰ ਸ੍ਰੀ ਸੁਖਚੈਨ ਸਿੰਘ ਰੋਂਤਾ ਨੇ ਕਿਹਾ ਕਿ ਉਹਨਾਂ ਦੇ ਦਫਤਰ ਵਿੱਚ ਪਬਲਿਕ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਉਨ੍ਹਾਂ ਦੇ ਕੰਮ ਸਮਾਂਬੱਧ ਤਰੀਕੇ ਨਾਲ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ, ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਨੂੰ ਨਿਜੀ ਤੌਰ ਤੇ ਸਿੱਧਾ ਆ ਕੇ ਮਿਲ ਸਕਦਾ ਹੈ । ਇਸ ਮੌਕੇ ਤੇ ਸੁਪਰਡੈਂਟ ਗੁਰਸੇਵਕ ਸਿੰਘ ਅਕਾਊਂਟੈਂਟ ਮੈਡਮ ਪਰਮਜੀਤ ਕੌਰ , ਮੁਹੰਮਦ ਅਦਰੀਸ ਤੇ ਧਰਮਪਾਲ ਸਿੰਘ ( ਦੋਵੇਂ ਮੰਡੀ ਸੁਪਰਵਾਈਜ਼ਰ) ਆਦਿ ਹਾਜ਼ਰ ਸਨ।