ਪਟਿਆਲਾ, 29 ਅਪ੍ਰੈਲ, 2017 : ਨਾਭਾ ਜੇਲ ਬ੍ਰੇਕ ਮਾਮਲੇ 'ਚ ਨਵਾਂ ਸ਼ਹਿਰ ਪੁਲਿਸ ਦੇ ਹੱਥ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਨਾਭਾ ਜੇਲ ਬ੍ਰੇਕ ਦਾ ਮੁੱਖ ਆਰੋਪੀ ਸੁਲਖਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦਾ ਖੁਲਾਸਾ ਆਈ. ਜੀ. ਜਲੰਧਰ ਜੋਨ ਅਰਪਿਤ ਸ਼ੁਕਲਾ ਅਤੇ ਡੀ. ਆਈ. ਜੀ. ਲੁਧਿਆਣਾ ਯੂਰਿੰਦਰ ਹੇਅਰ ਅਤੇ ਐੱਸ. ਐੱਸ. ਪੀ. ਨਵਾਂਸ਼ਹਿਰ ਸਤਿੰਦਰ ਨੇ ਪ੍ਰੈੱਸ ਕਾਨਫਰੰਸ ‘ਚ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੀ ਗ੍ਰਿਫਤਾਰੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਨਾਭਾ ਜੇਲ ਬਰੇਕ ਦੀ ਘਟਨਾ ਦੌਰਾਨ ਸੁਲੱਖਨ ਸਿੰਘ ਨੇ ਜੇਲ ਦੇ ਮੇਨ ਗੇਟ ‘ਤੇ ਫਾਇਰਿੰਗ ਕੀਤੀ ਸੀ। ਜੇਲ ਬ੍ਰੇਕ ਕਾਂਡ ਤੋਂ ਬਾਅਦ ਸੁਲਖਣ ਸਿੰਘ ਫਰਾਰ ਹੋ ਗਿਆ ਸੀ। ਇੱਥੇ ਇਹ ਵੀ ਦੱਸ ਦਈਏ ਕਿ ਨਾਭਾ ਜੇਲ ਬ੍ਰੇਕ ਮਾਮਲੇ ਦੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਤਹਿਤ ਗੈਂਗਸਟਰ ਸੁਖਚੈਨ ਸਿੰਘ ਸੁੱਖੀ ਨੂੰ ਬੁੱਧਵਾਰ ਇੰਟੈਲੀਜੈਂਸ ਵਿੰਗ ਦੀ ਆਰਗੇਨਾਈਜ਼ਰ ਕ੍ਰਾਈਮ ਟੀਮ ਨੇ ਨਾਭਾ ਬਲਾਕ ਦੇ ਪਿੰਡ ਛੀਟਾ ਵਾਲਾ ਵਿਖੇ ਚੋਰੀ ਦੀ ਵਰਨਾ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 30 ਬੋਰ ਦੇਸੀ ਪਿਸਤੌਲ ਅਤੇ ਇਕ ਲਾਇਸੈਂਸੀ ਰਿਵਾਲਵਰ 32 ਬੋਰ ਤੋਂ ਇਲਾਵਾ 630 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਸੀ।
ਵੀਰਵਾਰ ਨੂੰ ਗੈਂਗਸਟਰ ਸੁਖਚੈਨ ਸਿੰਘ ਨੂੰ ਨਾਭਾ ਦੀ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਸੁਖਚੈਨ ਸਿੰਘ ਨੂੰ 5 ਦਿਨ ਦਾ ਰਿਮਾਂਡ ਦੇ ਦਿੱਤਾ ਸੀ। ਜਿਸ ਦੇ ਤਹਿਤ ਡੀ. ਐੱਸ. ਪੀ. ਚੰਦ ਸਿੰਘ ਨੇ ਕਿਹਾ ਸੀ ਕਿ ਗੈਂਗਸਟਰ ਸੁਖਚੈਨ ਸਿੰਘ ਦਾ ਨਾਭਾ ਜੇਲ ਬਰੇਕ ‘ਚ ਪੂਰਾ ਹੱਥ ਸੀ ਅਤੇ ਜੇਲ ‘ਚ ਗੈਂਗਸਟਰਾਂ ਨੂੰ ਭਜਾਉਣ ਲਈ ਹਵਾਈ ਗੋਲੀਆਂ ਵੀ ਦਾਗੀਆਂ ਸੀ।