ਕੈਨੇਡਾ: ਬਰੈਂਪਟਨ ਵਿੱਚ ਪਿੰਡ ਲੰਡੇ ਦੀ ਓਨਟਾਰੀਓ ਸੱਥ ਨੇ ਪਿੱਕਨਿਕ ਮਨਾਈ
ਬਲਜਿੰਦਰ ਸੇਖਾ
ਬਰੈਂਪਟਨ, 3 ਜੁਲਾਈ 2024 - ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਲੰਡੇ ਤੋਂ ਕੈਨੇਡਾ ਜਾ ਵੱਸੇ ਪੰਜਾਬੀ ਭਾਈਚਾਰੇ ਵੱਲੋਂ ਕਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਪਿੰਡ ਲੰਡੇ ਦੇ ਪਰਿਵਾਰਾਂ ਨੇ ਲੰਡੇ ਓਨਟਾਰੀਓ ਸੱਥ ਵੱਲੋਂ ਹਾਰਟ ਲੇਕ ਪਾਰਕ ਵਿੱਚ ਇਕੱਤਰ ਹੋ ਕੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਕ ਸਾਂਝ ਪਿੱਕਨਿਕ ਦਾ ਅਯੋਜਨ ਕੀਤਾ। ਇਸ ਸਮੇਂ ਭਾਰੀ ਗਿਣਤੀ ਵਿੱਚ ਮਰਦ ਔਰਤਾਂ ਤੇ ਵਿੱਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੇ ਹਿੱਸਾ ਲਿਆ।
![](http://www.babushahi.com/punjabi/upload/cke/1720017445_PHOTO-2024-07-02-13-06-07 (1).jpg)
ਇਸ ਸਮੇਂ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਦਾ ਵੀ ਅਯੋਜਨ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਸਮੇਂ ਖਾਣ ਪੀਣ ਦੀਆਂ ਚੀਜ਼ਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।ਇਸ ਸਮੇਂ ਗੁਰਭੇਜ ਸਿੰਘ ਸਰਾਂ, ਗੁਰਮਿੰਦਰ ਸਿੰਘ ਗੁਰੀ, ਤਰਨਵੀਰ ਸਿੰਘ ਸਰਾਂ, ਗੁਰਪ੍ਰੀਤ ਸਿੰਘ ਸਰਾਂ, ਬਲਰਾਜ ਬਰਾੜ,ਅਨੰਤਦੀਪ ਬਬਲੂ, ਡਾਕਟਰ ਸੁਰਜੀਤ ਸਿੰਘ, ਜਸਵਿੰਦਰ ਧਾਲੀਵਾਲ, ਸੁਬੇਗ ਸਿੰਘ, ਮਨਦੀਪ ਕਲਸੀ,ਗੁਰਬਿੰਦਰ ਸਿੰਘ, ਬਿੰਦਰ ਸਿੰਘ, ਜਗਰੂਪ ਸਿੰਘ,ਸੁੱਖਾ ਸਿੰਘ ਜਸਕੀਰਤ ਸਿੰਘ ,ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਸਮੇਂ ਅਮਰਜੀਤ ਸਿੰਘ ਸਰਾਂ, ਹਰਪ੍ਰੀਤ ਸਿੰਘ ਬਰਾੜ, ਜਸਦੇਵ ਸਿੰਘ, ਨਰਿੰਦਰ ਸਿੰਘ ਬਰਾੜ, ਉਪਕਾਰ ਸਿੰਘ ਸਰਾਂ ਪ੍ਰਤੀਕ ਸਿੰਘ ਬਰਾੜ ਅੰਬਰ ਸਿੰਘ, ਹੈਪੀ ਬਰਾੜ, ਜਗਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਭਿੰਦਰ ਸ਼ਰਮਾਂ ,ਅਦਿ ਭਾਰੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।
![](http://www.babushahi.com/punjabi/upload/cke/1720017467_PHOTO-2024-07-02-13-06-07.jpg)