ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕੱਲਾ ਪੁੱਤ ਸੀ, ਦੋ ਧੀਆਂ ਦਾ ਪਿਓ ਵੀ ਸੀ ਮ੍ਰਿਤਕ (ਵੀਡੀਓ ਵੀ ਦੇਖੋ)
- ਜਿੱਥੇ ਇੱਕ ਪਾਸੇ ਅਰਵਿੰਦਰ ਸਿੰਘ ਆਪਣੇ ਮਾਂ ਬਾਪ ਦਾ ਇਕੱਲਾ ਪੁੱਤਰ ਸੀ ਉੱਥੇ ਹੀ ਉਸਦੀਆਂ ਦੋ ਧੀਆਂ ਵੀ ਹਨ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 7 ਜੁਲਾਈ 2024 - ਜਿੱਥੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਚ ਜਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਦੂਰ ਰਹਿ ਕੇ ਤਿਲ ਤਿਲ ਮਰਦੇ ਹਨ, ਉਥੇ ਹੀ ਕਈ ਨੌਜਵਾਨ ਰੋਜੀ ਰੋਟੀ ਕਮਾਉਂਦੇ ਹੋਇਆ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਪਿੱਛੇ ਆਪਣੇ ਪਰਿਵਾਰ ਨੂੰ ਰੁਲਣ ਵਾਸਤੇ ਛੱਡ ਜਾਂਦੇ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਅਜਨਾਲਾ ਦਾ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਆਪਣੇ ਸੁਨਹਿਰੇ ਭਵਿੱਖ ਵਾਸਤੇ ਅਤੇ ਆਪਣੀਆਂ ਦੋਵਾਂ ਧੀਆਂ ਦੇ ਉਜਵਲ ਭਵਿੱਖ ਵਾਸਤੇ ਵਿਦੇਸ਼ ਜਾ ਕੇ ਕੰਮ ਕਰ ਰਿਹਾ ਸੀ ਹਾਲਾਂਕਿ ਇਸ ਨੌਜਵਾਨ ਇੱਕ ਹਾਦਸੇ ਦੇ ਦੌਰਾਨ ਮੌਤ ਹੋਣ ਤੋਂ ਬਾਅਦ ਪਰਿਵਾਰ ਵਿੱਚ ਦੁੱਖ ਦਾ ਪਹਾੜ ਟੁੱਟ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪਰਿਵਾਰ ਵੱਲੋਂ ਸਰਕਾਰ ਨੂੰ ਤੇ ਵਿਦੇਸ਼ ਚ ਬੈਠੇ ਹੋਏ ਐਨਆਰਆਈਜ਼ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇ ਤਾਂ ਜੋ ਕਿ ਉਹ ਆਪਣੇ ਅੰਤਿਮ ਰਸਮਾਂ ਕਰ ਸਕਣ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/980132327084351
ਅਰਵਿੰਦਰ ਸਿੰਘ ਦੀ ਇੱਕ ਐਕਸੀਡੈਂਟ ਦੇ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰਿਕ ਦਾ ਕਹਿਣਾ ਹੈ ਕਿ ਉਹ ਛੇ ਸਾਲ ਬਾਅਦ ਭਾਰਤ ਆਇਆ ਸੀ ਅਤੇ ਦੋ ਮਹੀਨੇ ਸਾਡੇ ਨਾਲ ਰਹਿਣ ਤੋਂ ਬਾਅਦ ਜਿਸ ਤਰ੍ਹਾਂ ਹੀ ਆਸਟਰੇਲੀਆ ਵਾਪਸ ਗਿਆ ਤਾਂ ਉਸਦੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਸਦੀ ਮ੍ਰਿਤਕ ਦੇਹ ਭਾਰਤ ਭੇਜੀ ਜਾਵੇ ਅਤੇ ਅਸੀਂ ਉਸਦੇ ਅੰਤਿਮ ਰਸਮਾਂ ਕਰ ਸਕੀਏ। ਉਥੇ ਹੀ ਮ੍ਰਿਤਕ ਅਰਵਿੰਦਰ ਸਿੰਘ ਦੇ ਦੀਆਂ ਦੋ ਧੀਆਂ ਹਨ ਅਤੇ ਅਰਵਿੰਦਰ ਸਿੰਘ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਉੱਥੇ ਹੀ ਜਿੱਥੇ ਇੱਕ ਪਾਸੇ ਵਰਿੰਦਰ ਦੀ ਮਾਤਾ ਅਤੇ ਉਸਦੇ ਪਰਿਵਾਰਿਕ ਦਾ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਉਹਨਾਂ ਵੱਲੋਂ ਸਰਕਾਰਾਂ ਨੂੰ ਵੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਂਦਾ ਜਾਵੇ ਅਤੇ ਉਹਨਾਂ ਨੇ ਵਿਦੇਸ਼ ਬੈਠੇ ਹੋਏ ਐਨਆਰਆਈਜ ਨੂੰ ਵੀ ਅਪੀਲ ਕੀਤਾ ਕਿ ਅਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਕਿਸੇ ਢੰਗ ਨਾਲ ਭੇਜਿਆ ਜਾ ਸਕੇ ਤਾਂ ਜੋ ਕਿ ਉਹ ਉਸਦੇ ਆਖਰੀ ਦਰਸ਼ਨ ਕਰ ਸਕਣ।
ਇੱਥੇ ਦੱਸਣ ਯੋਗ ਹੈ ਕਿ ਬੇਸ਼ੱਕ ਜਦੋਂ ਵੀ ਚੋਣਾਂ ਹੁੰਦੀਆਂ ਹਨ ਉਸ ਵੇਲੇ ਪੰਜਾਬ ਦੇ ਵਿੱਚ ਰੋਜ਼ਗਾਰ ਦੇਣ ਵਾਸਤੇ ਹਰੇਕ ਸਰਕਾਰ ਦਾ ਨੁਮਾਇੰਦਾ ਆਪਣੀ ਬੁਲੰਦ ਆਵਾਜ਼ ਚ ਇਸ ਮੁੱਦੇ ਨੂੰ ਚੁੱਕਦਾ ਹੈ। ਲੇਕਿਨ ਜਿੱਦਾਂ ਹੀ ਪੰਜਾਬ ਦੇ ਵਿੱਚ ਸਰਕਾਰਾਂ ਬਣ ਜਾਂਦੀਆਂ ਹਨ ਉਸ ਵੇਲੇ ਨੌਜਵਾਨਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ ਜਿਸ ਤੋਂ ਬਾਅਦ ਨੌਜਵਾਨਾ ਨੂੰ ਵਿਦੇਸ਼ਾਂ ਦੇ ਵਿੱਚ ਰੁੱਖ ਕਰਨਾ ਪੈਂਦਾ ਹੈ। ਅਤੇ ਉਹ ਅਕਸਰ ਹੀ ਵਿਦੇਸ਼ ਚ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਦਾ ਸ਼ਿਕਾਰ ਹੀ ਅਰਵਿੰਦਰ ਸਿੰਘ ਹੋਇਆ ਅਤੇ ਇੱਕ ਅਲੋਤਾ ਆਪਣੀ ਜਾਨ ਇੱਕ ਹਾਸੇ ਵਿੱਚ ਗਵਾ ਬੈਠਾ ਉਥੇ ਹੀ ਹੁਣ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਵੱਲੋਂ ਸਰਕਾਰ ਦੇ ਨਾਲ ਵਿਦੇਸ਼ ਚ ਬੈਠੇ ਹੋਏ ਐਨਆਰਆਈ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇ ਤਾਂ ਜੋ ਕਿ ਉਸਦੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਲੇਕਿਨ ਮੈਂ ਸੁੱਤੀ ਪਈ ਸਰਕਾਰਾਂ ਨੂੰ ਸ਼ਾਇਦ ਇਹਨਾਂ ਸਿਵਿਆਂ ਦੇ ਉੱਤੋਂ ਆਪਣੀ ਰਾਜਨੀਤੀ ਹੀ ਨਜ਼ਰ ਆਉਂਦੀ ਹੈ ਲੇਕਿਨ ਜਦੋਂ ਵੀ ਰੋਜ਼ਗਾਰ ਦਾ ਦਿਨ ਦਾ ਗੱਲ ਕੀਤੀ ਜਾਂਦੀ ਹੈ ਰੋਜ਼ਗਾਰ ਦੇ ਨਾਮ ਤੇ ਨੌਜਵਾਨਾਂ ਨੂੰ ਡੰਡੇ ਹੀ ਮਿਲਦੇ ਹਨ ਇਸ ਕਰਕੇ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰਦੇ ਹਨ ਇਤਿਹਾਸ ਦਾ ਸ਼ਿਕਾਰ ਹੁੰਦੇ ਹਨ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਵਿੱਚ ਹੋਰ ਕਿੰਨੇ ਕੁ ਸਿਵੇ ਇਸ ਤਰ੍ਹਾਂ ਵਿਦੇਸ਼ਾਂ ਚ ਜਾ ਕੇ ਬਲਦੇ ਹਨ ਅਤੇ ਰੋਜੀ ਰੋਟੀ ਕਮਾਉਣਗੇ ਨੌਜਵਾਨ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਆਪਣੇ ਪਰਿਵਾਰਾਂ ਤੋਂ ਦੂਰ ਗਵਾਉਂਦੇ ਹਨ ਲੇਕਿਨ ਸਰਕਾਰ ਨੂੰ ਚਾਹੀਦਾ ਹੈ ਇਸ ਉੱਤੇ ਕੋਈ ਨਾ ਕੋਈ ਠੋਸ ਕਦਮ ਚੁੱਕਿਆ ਜਾਵੇ ਤਾਂ ਜੋ ਕਿ ਪੰਜਾਬ ਚ ਹੀ ਲੈ ਕੇ ਨੌਜਵਾਨ ਆਪਣੀ ਜਿੰਦਗੀ ਨੂੰ ਸੁਖਲਾ ਕਰ ਸਕਣ।