ਬਰੈਂਪਟਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਬਰੈਂਪਟਨ, 19 ਸਤੰਬਰ, 2024: ਐਂਡਰਸਨ
ਫੈਮਿਲੀ ਪਾਰਕ ਬਰੈਂਪਟਨ (ਕੈਨੇਡਾ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਸਾਲਾਨਾ ਸਮਾਗਮ ਕਰਵਾਇਆ ਜਿਸ ਵਿੱਚ ਪਾਰਕ ਦੇ ਅੰਦਰ ਹੀ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਪਾਠ ਦੀ ਸੇਵਾ ਬੀਬੀ ਸਰਬਜੀਤ ਕੌਰ ,ਬੀਬੀ ਪ੍ਰਕਾਸ਼ ਕੌਰ, ਬੀਬੀ ਹਰਬੰਸ ਕੌਰ,ਬੀਬੀ ਰਾਜਵੰਤ ਕੌਰ ਦੇ ਜਥੇ (ਸ੍ਰੀ ਸੁਖਮਨੀ ਸਾਹਿਬ ਸੁਸਾਇਟੀ) ਜਥੇ ਵੱਲੋਂ ਨਿਭਾਈ ਗਈ। ਉਪਰੰਤ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਅਰਦਾਸ ਦੀ ਸੇਵਾ ਭਾਈ ਸੰਤੋਖ ਸਿੰਘ ਪੱਟੀ ਵੱਲੋਂ ਕੀਤੀ ਗਈ। ਉਪਰੰਤ ਭਾਈ ਸੰਤੋਖ ਸਿੰਘ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਸੰਖੇਪ ਵਿੱਚ ਜਾਣਕਾਰੀ ਇਤਿਹਾਸ ਸਾਂਝਾ ਕੀਤਾ ਗਿਆ।
ਉਪਰੰਤ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ ,ਬੱਚਿਆਂ ਦੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਮੈਡਲ ਪਾਕੇ ਸਨਮਾਨਿਤ ਕੀਤਾ ਗਿਆ
ਬੇਅੰਤ ਸੰਗਤਾਂ ਨੇ ਗੁਰੂ ਸਾਹਿਬ ਦੇ ਗੁਰ ਪੁਰਬ ਵਿਚ ਸ਼ਾਮਲ ਹੋਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ
ਸਟੇਜ ਦੀ ਸੇਵਾ ਨਿਰਮਲ ਸਿੰਘ ਮਹਿਰਾਜ (ਸੇਖੋਂ) ਵੱਲੋਂ ਨਿਭਾਈ ਗਈ।
ਇਲਾਕੇ ਦੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ ਜਿਹਨਾਂ ਵਿੱਚ ਵਿੱਕੀ ਢਿੱਲੋਂ,ਸਾਬਕਾ ਸਿਟੀ ਕੌਂਸਲਰ ਅਤੇ ਸਤਪਾਲ ਜੌਹਲ ਸਕੂਲ ਟਰੱਸਟੀ ( ਚੇਅਰ ਮੈਨ) ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਐਂਡਰਸਨ ਫੈਮਿਲੀ ਪਾਰਕ ਦੇ ਕਮੇਟੀ ਮੈਂਬਰ ਸਹਿਬਾਨ ਗੁਰਜੀਤ ਸਿੰਘ ਰਟੌਲ,ਹਰਦੀਪ ਸਿੰਘ ਮੋਮੀ , ਮੇਜਰ ਸਿੰਘ ਗਿੱਲ , ਪ੍ਰਧਾਨ ਸਾਹਿਬ ਕੁਲਵੰਤ ਸਿੰਘ ਮਾਂਗਟ , ਅਰਵਿੰਦ ਪਟੇਲ ,ਜਸਪਾਲ ਸਿੰਘ ਸਰਾਂ ,ਭੁਪਿੰਦਰ ਸਿੰਘ ਗੰਗਾਨਗਰ , ਬਲਦੇਵ ਸਿੰਘ ਸੰਧੂ ,ਦਰਸ਼ਨ ਸਿੰਘ ਪੰਨੂੰ,ਅਮਰਜੀਤ ਪੰਧੇਰ, ਸੁਖਜੀਤ ਸਿੰਘ ਬਰਾੜ, ਸਰਦੂਲ ਸਿੰਘ ,ਗੁਰਮੀਤ ਸਿੰਘ ਧਾਰੀਵਾਲ,ਰਵਿੰਦਰ ਸਿੰਘ ਆਦਿ ਪਤਵੰਤੇ ਵੀਰਾਂ ਨੇ ਹਾਜ਼ਰੀ ਭਰੀ। ਇਹ ਪ੍ਰੋਗਰਾਮ ਜੋ ਕੈਨੇਡਾ ਵਿੱਚ ਕਿਸੇ ਪਾਰਕ ਵਿੱਚ ਪਹਿਲੀ ਵਾਰ ਹੋਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਚੜ੍ਹਦੀਕਲਾ ਨਾਲ ਮਨਾਇਆ ਗਿਆ। ਇਲਾਕੇ ਸਾਰੇ ਲੋਕਾਂ ਨੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਵੀ ਐਸੇ ਪ੍ਰੋਗਰਾਮ ਨਿਰੰਤਰ ਕਰਵਾਉਦੇ ਰਹਿਣ ਲਈ ਕਿਹਾ ਗਿਆ
ਅਖੀਰ ਗੁਰੂ ਦਾ ਲੰਗਰ ਅਤੁੱਟ ਵਰਤਿਆ।ਦੂਰੋਂ ਨੇੜਿਓਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਮੀਤ ਪ੍ਰਧਾਨ ਨਿਰਮਲ ਸਿੰਘ ਸੇਖੋਂ ਅਤੇ ਸਮੂਹ ਕਮੇਟੀ ਮੈਂਬਰ ਵੱਲੋਂ ਕੀਤਾ ਗਿਆ ।