ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿਖੇ ਪੁਲਿਸ ਵੱਲੋਂ ਕੱਟੇ ਵਾਹਨਾਂ ਦੇ ਚਲਾਨ 'ਤੇ ਲੋਕਾਂ ਨੂੰ ਇਤਰਾਜ਼
ਬਲਜੀਤ ਸਿੰਘ
ਤਰਨ ਤਰਨ , 7 ਜੁਲਾਈ 2024 : ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਤੋਂ ਹਰੀਕੇ ਪੱਤਣ ਨੂੰ ਜਾਣ ਵਾਲੇ ਨਹਿਰ ਦੇ ਮੋੜ ਤੇ ਪੁਲਿਸ ਵੱਲੋਂ ਜ਼ਬਰਦਸਤ ਨਾਕਾ ਲਾ ਕੇ ਲੋਕਾਂ ਦੇ ਚਲਾਨ ਕੱਟੇ ਗਏ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਜਦੋਂ ਆਪਣੇ ਵਾਹਨਾਂ ਦੇ ਉੱਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾਂਦੇ ਹਾਂ ਤਾਂ ਪੁਲਿਸ ਵੱਲੋਂ ਸਾਡੇ ਵੱਖ ਵੱਖ ਵਾਹਨਾਂ ਦੇ ਚਲਾਨ ਕੱਟ ਕੇ ਖੱਜਲ ਖੁਆਰ ਕੀਤਾ ਜਾਂਦਾ ਹੈ ।
ਨਾਕੇ ਤੇ ਮੌਜੂਦਾ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਆਪਣੀ ਗੱਡੀ ਦੇ ਕੋਈ ਵੀ ਪੇਪਰ ਅਤੇ ਨਾ ਹੀ ਕੋਈ ਕਾਗ਼ਜ਼ ਪੱਤਰ ਹਨ ਨਾ ਹੀ ਗੱਡੀ ਉੱਤੇ ਸਰਕਾਰੀ ਨੰਬਰ ਪਲੇਟ ਹੈ ।
ਜਦੋਂ ਮੀਡੀਆ ਵੱਲੋਂ ਮੋਕੇ ਤੇ ਸਰਕਾਰੀ ਗੱਡੀ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਆਪਣੀ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆ।
ਇਸ ਸੰਬੰਧੀ ਜਦੋਂ ਮੀਡੀਆ ਨੇਂ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ ਐਸ ਪੀ ਰਵੀਸ਼ੇਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਹਰ ਇਕ ਲਈ ਬਰਾਬਰ ਹੈ। ਜੋ ਵੀ ਆਪਣੇ ਵਹੀਕਲ ਦੇ ਕਾਗਜ਼ ਪੱਤਰਾਂ ਤੋਂ ਬਗੈਰ ਹੋਵੇਗਾ ਕਾਰਵਾਈ ਕੀਤੀ ਜਾਵੇਗੀ ਭਾਵੇਂ ਪੁਲਿਸ ਮੁਲਾਜ਼ਮ ਵੀ ਹੋਵੇ।
ਹੁਣ ਵੇਖਣਾ ਹੋਵੇਗਾ ਕਿ ਕਿ ਆਮ ਲੋਕਾਂ ਨੂੰ ਪੁਲਿਸ ਵੱਲੋਂ ਕੀ ਇੰਨਸਾਫ਼ ਮਿਲਦਾ ਜਾਂ ਫਿਰ ਲੋਕਾਂ ਦੇ ਚਲਾਨ ਕੱਟ ਕੇ ਖ਼ਾਨਾ ਪੂਰਤੀ ਕੀਤੀ ਜਾਦੀ ਹੈ ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।