ਸਿੰਘੂ ਬਾਰਡਰ, 16 ਫਰਵਰੀ 2021 - ਸਿੰਘੂ ਬਾਰਡਰ ਤੋਂ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਫੈਸਲਾ ਲਿਆ ਗਿਆ ਕਿ ਕਿ ਪੰਜਾਬ ਵਿੱਚ ਮਹਾਪੰਚਾਇਤਾਂ ਨਹੀਂ ਹੋਣਗੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ 'ਚ ਮਹਾਂਪੰਚਾਇਤਾਂ ਨਾ ਕਾਰਨ। ਪੰਜਾਬ 'ਚ ਜਿਹੜੇ ਧਰਨੇ ਚੱਲ ਰਹੇ ਹ ਉਹ ਜਿਉਂ ਦੀ ਤਿਉਂ ਚੱਲ ਰਹੇ ਹਨ ਅਤੇ ਚੱਲਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਦਿੱਲੀ ਬਾਰਡਰਾਂ ਤੇ ਆਉਣਾ ਦਾ ਸਨੇਹਾਂ ਦਿੱਤਾ ਜਾਵੇਗਾ ਤਾਂ ਜੋ ਦਿੱਲੀ ਦੇ ਬਾਰਡਰਾਂ ਤੇ ਮੁੜ ਇਕੱਠ ਹੋ ਸਕੇ।
ਇਸ ਤੋਂ ਬਿਨਾਂ ਹੋਰ ਕਈ ਐਲਾਨ ਕੀਤੇ ਏ ਜਿਵੇਂ ਕਿ...
- 18 ਫ਼ਰਵਰੀ ਨੂੰ 4 ਘੰਟੇ ਰੇਲਾਂ ਹੋਣਗੀਆਂ ਬੰਦ ਸਾਰੇ ਦੇਸ਼ ਵਿੱਚ ਵੱਡੇ ਪੱਧਰ ਇਸ ਸੰਬੰਧੀ ਤਿਆਗਦੀਆਂ ਹੋ ਰਹੀਆਂ ਹਨ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
- ਜੋ ਕਿਸਾਨਾ ਗ੍ਰਿਫਤਾਰ ਹੋਏ ਹਨ ਉਹਨਾਂ ਨੂੰ ਹਨ ਸੰਭਵ ਮਦਦ ਕੀਤੀ ਜਾ ਰਹੀ ਹੈ
- ਇਸ ਮੋਰਚੇ ਦੌਰਾਨ ਕਿਸਾਨ ਦੇ ਕੇਸ ਦੀ ਪੈਰਵੀ ਫ੍ਰੀ ਕੀਤੀ ਜਾ ਰਹੀ ਹੈ
- ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਲੈ ਕਿ ਆਉਣਾ ਹੈ ।
- ਗੁਰੂ ਰਵਿਦਾਸ ਦਾ ਜਨਮ ਦਿਹਾੜਾ ਵੀ ਬਾਰਡਰਾਂ ਤੇ ਮਨਾਇਆ ਜਾਵੇਗਾ
- ਜੇ ਕਿਸੇ ਕਿਸਾਨ ਨੂੰ ਪੁਲਿਸ ਵੱਲੋਂ ਕੋਈ ਨੋਟਿਸ ਆਉਂਦਾ ਹੈ ਤਾਂ ਉਹ ਪਹਿਲਾ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾਂ ਦੀ ਟੀਮ ਨਾਲ ਸੰਪਰਕ ਕਰੇ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/864902801019725