ਰਵੀ ਜੱਖੂ
ਸਿੰਘੂ ਬਾਰਡਰ, 22 ਦਸੰਬਰ 2020 - ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਭੇਜੀ ਚਿੱਠੀ 'ਤੇ 23 ਦਸੰਬਰ ਨੂੰ ਲੈਣਗੀਆਂ ਫੈਸਲਾ
- ਕੇਂਦਰ ਸਰਕਾਰ ਵੱਲੋਂ ਭੇਜੀ ਚਿੱਠੀ ਤੇ ਕਲ ਹੋਵੇਗਾ ਫੈਸਲਾ
- ਬਾਰਡਰ 'ਤੇ ਹੀ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ, ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਨਮਨ ਕੀਤਾ ਜਾਵੇਗਾ
- ਕਿਸਾਨੀ ਮੋਰਚੇ 'ਤੇ 23, 26,27 ਨੂੰ ਮਨਾਏ ਜਾਣਗੇ ਸ਼ਹੀਦੀ ਦਿਹਾੜੇ
- ਬੱਧੀਜੀਵੀ ਬੁਲਾਏ ਜਾਣਗੇ ਦੋ ਦਿਨਾਂ ਸ਼ਹੀਦੀ ਦਿਹਾੜੇ ਮੌਕੇ ਤਾਂ ਜੋ ਲ਼ੋਕ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣ
- 25-26 ਨੂੰ ਦੂਨੀਆ ਭਰ ਵਿੱਚ ਭਾਰਤੀ ਐਬਸੀ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ
- ਇੰਗਲੈਡ ਦੇ ਪ੍ਰਧਾਨ ਮੰਤਰੀ 26 ਜਨਵਰੀ ਨੂੰ ਭਾਰਤ ਆ ਰਹੇ ਨੇ, ਇਸ ਕਰਕੇ ਇੰਗਲੈਡ ਦੇ ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕੀਤੀ ਜਾਵੇਗੀ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਕੀਤੇ ਜਾਂਦੇ ਇੰਗਲੈਡ ਦੇ ਪ੍ਰਧਾਨਮੰਤਰੀ ਨੂੰ ਭਾਰਤ ਆਉਣ ਤੋਂ ਰੋਕਣ ਲਈ ਦਵਾਬ ਬਣਾਇਆ ਜਾਵੇ
- ਇਹ ਕਾਨੂੰਨ ਕੇਵਲ ਕਿਸਾਨਾਂ ਲਈ ਨਹੀਂ ਹਰ ਵਰਗ ਲਈ ਨੁਕਸਾਨਦੇਹ ਹਨ
- ਪੰਜਾਬ ਹਰਿਆਣੇ ਦੇ ਲੋਕਾਂ ਦਾ ਸੁਭਾਅ ਅਤੇ ਕਿੱਤਾ ਵੀ ਇੱਕੋ ਜਿਹਾ ਹੀ ਹੈ, ਲੰਗਰ ਲਗਾਉਣਾ ਸਾਡੇ ਵਿਰਸੇ ਦਾ ਹਿੱਸਾ ਹੈ।
- 23 ਦਸੰਬਰ ਨੂੰ ਕਿਸਾਨ ਦਿਹਾੜੇ 'ਤੇ ਦੇਸ਼ ਦਾ ਕਿਸਾਨ ਇਕ ਟਾਈਮ ਦਾ ਖਾਣਾ ਨਹੀਂ ਖਾਵੇਗਾ