"ਖੇਡਾਂ ਵਤਨ ਪੰਜਾਬ ਦੀਆ 2024 (ਸੀਜ਼ਨ 3) ਤਹਿਤ ਰਾਜ ਪੱਧਰੀ ਘੋੜਸਵਾਰ ਖੇਡਾਂ ਦੀ ਸ਼ੁਰੂਆਤ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 21 ਨਵੰਬਰ, 2024: "ਖੇਡਾਂ ਵਤਨ ਪੰਜਾਬ ਦੀਆ 2024 (ਸੀਜ਼ਨ 3) ਤਹਿਤ ਅੱਜ ਰਾਜ ਪੱਧਰੀ ਘੋੜਸਵਾਰ ਖੇਡਾਂ" ਦੀ ਰਸਮੀ ਸ਼ੁਰੂਆਤ ਹੋ ਗਈ। ਮੁਕਾਬਲਿਆਂ ਦੇ ਪਹਿਲੇ ਦਿਨ, ਫੋਰੈਸਟ ਹਿੱਲ ਰਿਜ਼ੋਰਟ, ਪਿੰਡ ਕਰੋੜਾਂ, ਐਸ ਏ ਐਸ ਵਿਖੇ ਘੋੜਸਵਾਰ ਸਹੂਲਤ, ਦ ਰੈਂਚ ਵਿਖੇ ਹੋਣ ਵਾਲੇ ਮੁਕਾਬਲੇ ਦੇ ਪਹਿਲੇ ਦਿਨ ਖੇਡ ਵਿਭਾਗ, ਪੰਜਾਬ ਸਰਕਾਰ ਦੁਆਰਾ ਵੱਖ ਵੱਖ ਮੁਕਾਬਲੇ ਕਰਵਾਏ ਗਏ। ਇਹ ਖੇਡਣ 21 ਤੋਂ 24 ਨਵੰਬਰ, 2024 ਤੱਕ ਜਾਰੀ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗਰਾ ਨੇ ਘੋੜ ਸਵਾਰੀ ਪ੍ਰਬੰਧਕਾਂ ਦੀਪਇੰਦਰ ਸਿੰਘ ਅਤੇ ਹਰਮਨਦੀਪ ਸਿੰਘ ਖਹਿਰਾ ਦੀ ਮੌਜੂਦਗੀ ਵਿੱਚ ਦੱਸਿਆ ਕਿ ਇਸ ਸਾਲ ਦੀਆਂ ਖੇਡਾਂ ਵਿੱਚ ਪੰਜਾਬ ਭਰ ਤੋਂ 15 ਟੀਮਾਂ, 75 ਘੋੜ ਸਵਾਰ ਅਤੇ 150 ਰਾਈਡਰ ਸ਼ਾਮਲ ਹੋਏ ਹਨ, ਜੋ ਕਿ ਰਵਾਇਤੀ ਘੋੜਸਵਾਰੀ ਪ੍ਰਤੀਯੋਗਿਤਾਵਾਂ ਵਿੱਚ ਮੁਕਾਬਲਾ ਕਰ ਰਹੇ ਹਨ।
ਇਨ੍ਹਾਂ ਵਿੱਚ ਜੰਪਿੰਗ, ਡਰੈਸੇਜ ਅਤੇ ਟੈਂਟ ਪੈਗਿੰਗ ਸ਼ਾਮਲ ਹਨ। ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਈਵੈਂਟਿੰਗ ਪੇਸ਼ ਕੀਤੀ ਗਈ ਹੈ। ਭਾਰਤੀ ਓਲੰਪਿਕ ਸੰਘ ਦੁਆਰਾ ਮਾਨਤਾ ਪ੍ਰਾਪਤ, ਈਵੈਂਟਿੰਗ ਡਰੈਸੇਜ, ਸ਼ੋ ਜੰਪਿੰਗ ਅਤੇ ਕਰਾਸ-ਕੰਟਰੀ ਨੂੰ ਜੋੜਦੀ ਹੈ ਜਿਸ ਵਿੱਚ ਕੁਦਰਤੀ ਰੁਕਾਵਟਾਂ ਦੇ ਨਾਲ ਇੱਕ ਚੁਣੌਤੀਪੂਰਨ 2 ਕਿਲੋਮੀਟਰ ਦਾ ਕੋਰਸ - ਇੱਕ ਰੋਮਾਂਚਕ, ਬਹੁ-ਪੱਖੀ ਮੁਕਾਬਲੇ ਵਿੱਚ ਘੋੜੇ ਅਤੇ ਸਵਾਰ ਦੋਵਾਂ ਦੀ ਜਾਂਚ ਆਦਿ ਸ਼ਾਮਲ ਹਨ। ਘੋੜਸਵਾਰ ਪ੍ਰੇਮੀਆਂ, ਖੇਡ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੂੰ ਇਸ ਰੋਮਾਂਚਕ ਰਾਜ-ਪੱਧਰੀ ਸਮਾਗਮ ਵਿੱਚ ਪੁੱਜਣ ਲਈ ਸੱਦਾ ਦਿੱਤਾ ਗਿਆ ਹੈ, ਜੋ ਘੋੜਸਵਾਰੀ ਖੇਡਾਂ ਦੇ ਉਤਸ਼ਾਹ ਦਾ ਅਨੁਭਵ ਕਰਨ ਅਤੇ ਪ੍ਰਤਿਭਾਸ਼ਾਲੀ ਪ੍ਰਤੀਯੋਗੀਆਂ ਦੀ ਹੌਂਸਲਾ ਅਫਜ਼ਾਈ ਦਾ ਮੌਕਾ ਬਣੇਗਾ।
ਰੁਪੇਸ਼ ਕੁਮਾਰ ਬੇਗੜਾ ਜਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਅਨੁਸਾਰ ਇਹਨਾਂ ਖੇਡਾਂ ਦੌਰਾਨ ਖੇਡ ਘੋੜਸਵਾਰੀ ਦੇ ਵੱਖ-ਵੱਖ ਉਮਰ ਵਰਗ ਅੰ-14, ਅੰ-17, ਅੰ-21 ਅਤੇ ਓਪਨ ਵਰਗ ਦੇ ਖਿਡਾਰੀਆਂ ਅਤੇ ਖਿਡਾਰਨਾ ਦੇ ਮੁਕਾਬਲੇ ਹੋ ਰਹੇ ਹਨ। ਜਿਸ ਵਿੱਚ ਅੱਜ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ: ਇਵੈਂਟ: ਡਰੈਸੇਜ ਵਿਅਕਤੀਗਤ-ਅੰਡਰ-21 ਵਿੱਚ ਕੰਵਰ ਜੈਦੀਪ ਦਾ ਘੋੜਾ ਅਮਰ ਪਹਿਲੇ, ਕੁਲਜੀਤ ਸਿੰਘ ਦਾ ਘੋੜਾ ਮੂਨਲਾਈਟ ਦੂਸਰੇ, ਜਸਜੋਤ ਦਾ ਘੋੜਾ ਫ਼ਤਿਹ ਤੀਸਰੇ ਥਾਂ ਤੇ ਰਿਹਾ। ਇਵੈਂਟ: ਅੰਡਰ-14 ਤੋਂ ਘੱਟ ਉਮਰ ਵਿੱਚ ਸ਼ੋ-ਜੰਪਿੰਗ ਵਿੱਚ ਜੁਝਾਰਵੀਰ ਸਿੰਘ ਦੀ ਘੋੜੀ ਹਸੀਨਾ, ਰੁਦਰਾਖਸ਼ ਸਸਿੰਘ ਦਾ ਸਿਲਵਰ ਪੈਗ ਅਤੇ ਸਮਰਵੀਰ ਸਿੰਘ ਦਾ ਰੈੱਡ ਰਮ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ।
ਇਵੈਂਟ: 17 ਤੋਂ ਘੱਟ ਉਮਰ ਦੇ ਸ਼ੋ ਜੰਪਿੰਗ ਨਾਰਮਲ ਵਿੱਚ ਧਨਵੀਰ ਸਿੰਘ ਦਾ ਸਿਲਵਰ ਪੈਗ, ਬੀਰਕੰਵਰ ਸਿੰਘ ਸਿੰਘ ਦਾ ਰੈਡ ਕਲਾਊਡ, ਧਨਵੀਰ ਸਿੰਘ ਦੀ ਘੋੜੀ ਹਸੀਨਾ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਇਵੈਂਟ: ਡਰੈਸੇਜ ਵਿਅਕਤੀਗਤ-ਅੰਡਰ-17 ਵਿੱਚ ਬੀਰਕੰਵਰ ਸਿੰਘ ਦੀ ਗੋਲਡਨ ਕੁਈਨ, ਸੁਖਮਨੀ ਕੌਰ ਦਾ ਮੁਸਤਫਾ ਅਤੇ ਧਨਵੀਰ ਸਿੰਘ ਦਾ ਅਮਰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਈਵੈਂਟ: ਪੋਲ ਬੈਂਡਿੰਗ ਰੇਸ ਅੰਡਰ-14 ਵਿੱਚ ਜੁਝਾਰਵੀਰ ਸਿੰਘ, ਬਿਰਹਾਨ ਸਿੰਘ ਤੇ ਅਮਰ ਸਿੰਘ ਦੇ ਘੋੜੇ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਈਵੈਂਟ: ਪੋਲ ਬੈਂਡਿੰਗ ਰੇਸ ਅੰਡਰ-17 ਵਿੱਚ ਅਭੈ ਪ੍ਰਤਾਪ ਸਿੰਘ ਦਾ ਟੀਪੂ, ਧਨਵੀਰ ਸਿੰਘ ਦਾ ਬਾਦਸ਼ਾਹ, ਸੁਹਾਨੀ ਕੌਰ ਭੂਟਾਨੀ ਦਾ ਤੁਫਾਨ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ।