← ਪਿਛੇ ਪਰਤੋ
ਰਵੀ ਜੱਖੂ
ਸਿੰਘੂ ਬਾਰਡਰ, 29 ਦਸੰਬਰ 2020 - ਦਿੱਲੀ ਦੇ ਬਾਰਡਰਾਂ ‘ਤੇ ਮੋਰਚਾ ਲਈ ਬੈਠੇ ਕਿਸਾਨਾਂ ਵੱਲੋਂ ਸਘੰਰਸ਼ ਨੂੰ ਹੋਰ ਤਿੱਖਾ ਕਰਨ ਲਈ 31 ਦਸੰਬਰ ਨੂੰ ਟਰੈਕਟ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨਾ ਆਗੂ ਜੰਗਵੀਰ ਸਿੰਘ ਟਾਂਡਾ ਨੇ ਦੱਸਿਆ ਕਿ ਇਸ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟ ਸ਼ਾਮਿਲ ਹੋਣਗੇ। ਇਸ ਟਰੈਕਟਰ ਮਾਰਚ ਸਿੰਘੂ ਬਾਰਡਰ ਦੇ ਕੇ.ਪੀ.ਐਮ ਰੋਡ ਤੋਂ ਸ਼ੁਰੂ ਹੋ ਕਿ ਟਿਕਰੀ ਬਾਰਡਰ ਤੋਂ ਪਲਬਲ਼ ਇਸ ਮਗਰੋਂ ਜੈਪੁਰ ਬਾਰਡ ਤੱਕ ਜਾਵੇਗਾ। ਜਿਕਰਯੋਗ ਹੈ ਕਿ ਪਹਿਲਾ ਇਹ ਟ੍ਰੈਕਟ ਮਾਰਚ 30 ਦਸੰਬਰ ਨੂੰ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾ ਆਗੂਆਂ ਨਾਲ 30 ਦਸੰਬਰ ਨੂੰ 2 pm ਵਜੇ ਮੀਟਿੰਗ ਹੋਣ ਕਾਰਨ ਇਹ ਟਰੈਕਟਰ ਮਾਰਚ 31 ਦਸੰਬਰ ਨੂੰ ਕਰ ਦਿੱਤਾ ਗਿਆ।
Total Responses : 260