ਨਵੀ ਦਿੱਲੀ, 31 ਜਨਵਰੀ 2021 - ਨਵੀਂ ਦਿੱਲੀ, 31 ਜਨਵਰੀ 2021 - ਫਰੀਲਾਂਸਰ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਅਤੇ ਸਿੰਘੂ ਸਰਹੱਦ 'ਤੇ ਡਿਊਟੀਆਂ ਦੇ ਰਹੇ ਸਰਕਾਰੀ ਕਰਮਚਾਰੀ ਦੀ ਡਿਊਟੀ ਦੀ 'ਚ ਰੁਕਾਵਟ ਪਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਜਿਸ ਬਾਰੇ ਦਿੱਲੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪਰ ਫਿਲਹਾਲ ਉਸ ਨੂੰ ਸ਼ਿਆਮਪੁਰ ਬਾਦਲੀ ਦੇ ਪੁਲਿਸ ਥਾਣੇ 'ਚ ਰੱਖਿਆ ਗਿਆ ਹੈ।
ਜਿਸ ਦੇ ਵਿਰੋਧ 'ਚ ਪੱਤਰਕਾਰਾਂ ਵਲੋਂ ਦਿੱਲੀ ਪੁਲਿਸ ਖਿਲਾਫ ਇਕੱਠੇ ਹੋ ਕੇ ਦਿੱਲੀ ਪੁਲਿਸ ਹੈਡਕੁਆਰਟਰ 'ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਵੱਲੋਂ ਪੂਨੀਆ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਅਤੇ ਪੁਲਿਸ ਨੂੰ ਕਾਨੂੰਨ ਮੁਤਾਬਕ ਕੰਮ ਕਰਨ ਦੀ ਨਸੀਹਤ ਦਿੱਤੀ ਅਤੇ ਲੋਕ ਤੰਤਰ ਨੂੰ ਨਾ ਦਬਾਉਣ ਦੀ ਅਪੀਲ ਕੀਤੀ।
https://www.facebook.com/BabushahiDotCom/videos/2772266049660906
">http://