ਕਮਲਜੀਤ ਸਿੰਘ ਸੰਧੂ
ਬਰਨਾਲਾ, 21 ਫਰਵਰੀ 2021 - ਬਰਨਾਲਾ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਦੇ ਮੁੱਖ ਪ੍ਰਬੰਧਕ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 26 ਜਨਵਰੀ ਦੇ ਲਾਲ ਕਿਲ੍ਹੇ ਤੇ ਝੰਡਾ ਚੜਾਉਣ ਵਾਲਿਆਂ ਨੇ ਫਿਰਕੂ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਲਾਲ ਕਿਲ੍ਹੇ 'ਤੇ ਕੋਈ ਝੰਡਾ ਚੜ੍ਹਾਉਣ ਨਾਲ ਕਾਨੂੰਨ ਰੱਦ ਵੀ ਨੀ ਹੁੰਦੇ।
ਬੀਜੇਪੀ ਵਲੋਂ ਬਣਾਈ ਫਿਰਕੂ ਸਾਜ਼ਿਸ਼ ਫੇਲ੍ਹ ਹੋਈ ਹੈ। ਉਨਾਂ ਕਿਹਾ ਕਿ ਲਾਲ ਕਿਲ੍ਹੇ 'ਤੇ ਤਿਰੰਗੇ ਝੰਡੇ ਦੀ ਕੋਈ ਬੇਅਦਬੀ ਨਹੀਂ ਹੋਈ। ਸਰਕਾਰ ਅਤੇ ਦਿੱਲੀ ਪੁਲਿਸ ਨੇ ਜਾਣ ਬੁੱਝ ਕੇ ਮਾਹੌਲ ਸਿਰਜਣ ਦੀ ਖੁੱਲ੍ਹ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਸੰਘਰਸ਼ ਦੀ ਲੜਾਈ ਕਿਸੇ ਧਰਮ, ਫਿਰਕੇ ਜਾਂ ਇਕੱਲੇ ਪੰਜਾਬ ਦੀ ਲੜਾਈ ਨਹੀਂ, ਬਲਕਿ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ
ਲੜਾਈ ਇਕੱਲੇ ਮੋਦੀ ਨਾਲ ਨਹੀਂ, ਬਲਕਿ ਵਿਸ਼ਵ ਵਪਾਰ ਸੰਸਥਾ, ਕਾਰਪੋਰੇਟ ਕੰਪਨੀਆਂ ਦੀ ਲੜਾਈ ਹੈ।
ਉਗਰਾਹਾਂ ਨੇ ਕਿਹਾ ਕਿ ਲੜਾਈ ਜਿੱਤ ਦੀਆਂ ਬਰੂਹਾਂ ਤੇ ਪਹੁੰਚੀ ਹੋਈ ਹੈ। ਇੱਕ ਹੋਰ ਹੱਲੇ ਦੀ ਲੋੜ ਹੈ ਬੱਸ। ਉਨ੍ਹਾਂ ਕਿਹਾ ਕਿ ਦਿੱਲੀ ਦੀ ਪੁਲਿਸ ਦਾ ਆਇਆ ਨੋਟਿਸ ਚੁੱਲ੍ਹਿਆਂ 'ਚ ਫੂਕ ਦਿਉ, ਕਿਸਾਨਾਂ ਨੂੰ ਫੜਨ ਆਈ ਦਿੱਲੀ ਪੁਲਿਸ ਦੇ ਵਿਰੋਧ ਦਾ ਪਿੰਡੋ ਪਿੰਡ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਹਰ ਹਾਲਤ 'ਚ ਰੱਦ ਹੋਣਗੇ।
ਵੀਡੀੳ ਵੀ ਦੇਖੋ