ਰਵੀ ਜੱਖੂ
ਚੰਡੀਗੜ੍ਹ, 14 ਅਪ੍ਰੈਲ 2021 - ਬੀਤੇ ਕੁੱਝ ਦਿਨ ਪਹਿਲਾਂ ਚੰਡੀਗੜ੍ਹ 'ਚ ਇੱਕ ਐਕਸਿਸ ਬੈਂਕ 'ਚ ਕਰੀਬ 4 ਕਰੋੜ ਤੋਂ ਵੱਧ ਦੀ ਚੋਰੀ ਹੋ ਗਈ ਸੀ, ਦੇ ਮਾਮਲੇ 'ਚ ਕ੍ਰਾਈਮ ਬ੍ਰਾਂਚ ਵੱਲੋਂ ਬੈਂਕ ਦੇ ਹੀ ਸਕਿਉਰਿਟੀ ਗਾਰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸੰਬੰਧੀ ਕ੍ਰਾਈਮ ਬਾਂਚ ਦੇ ਇੰਸਪੈਕਰ ਹਰਿੰਦਰ ਸਿੰਘ ਸੇਖੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁਲਜ਼ਮ ਕੋਲੋਂ ਚੋਰੀ ਦੇ 4 ਕਰੋੜ ਰੁਪਏ ਵੀ ਬਰਾਮਦ ਕਰ ਲਏ ਗਏ ਹਨ ਅਤੇ ਹੁਣ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
ਇਸ ਸੰਬੰਧੀ ਪੁਲਿਸ ਅਧਿਕਾਰੀ ਮਨੌਜ ਮੀਨਾ ਐਸ ਪੀ ਕ੍ਰਾਈਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਸੁਨੀਲ ਕੁਮਾਰ ਨੂੰ ਮਨੀਮਾਜਰੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਪਿਛਲੇ 4 ਸਾਲਾ ਤੋਂ ਇਸੇ ਬੈਂਕ ਵਿੱਚ ਕਾਮ ਕਰਦਾ ਸੀ। ਪੁਲਿਸ ਵੱਲੋ ਜਦੋ ਮੁਲਜ਼ਮ ਨੂੰ ਫੜਿਆਂ ਗਿਆ ਤਾਂ ਮੌਕੇ ਤੋਂ 3.14 ਲੱਖ ਦੇ ਕਰੀਬ ਰਕਮ ਫੜੀ ਗਈ ਸੀ ਅਤੇ ਬਾਕੀ ਰਕਮ ਕਿਸੇ ਹੋਰ ਜਗ੍ਹਾ ਤੇ ਰੱਖੀ ਸੀ।
ਅੱਗੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਬੈਂਕ ਦੀ ਵੀ ਲਾਹਪਵਈ ਵੀ ਸਾਹਮਣੇ ਆਈ ਹੈ ਅਤੇ ਮੁਲਜ਼ਮ ਨੂੰ ਸ਼ੋਸ਼ਲ ਮੀਡੀਆ ਦੀ ਸਹਾਇਤਾ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਮੁਲਜ਼ਮ ਸ਼ੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਸੀ। ਮੁਲਜ਼ਮ ਅਜੇ ਤੱਕ ਸਿਰਫ 70-80 ਹਜ਼ਾਰ ਦੇ ਕਰੀਬ ਹੀ ਰੁਪਏ ਖਰਚ ਕੀਤੇ ਸਨ। ਅਤੇ ਬਾਕੀ ਦੀ ਰਕਮ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਮੋਟਰ-ਸਾਈਕਲ 'ਤੇ ਹੀ ਪੈਸੇ ਦੇ ਬੈਗ ਰੱਖ ਕੇ ਚੰਡੀਗੜ੍ਹ ਤੋਂ ਬਾਹਰ ਨਿਕਲ ਗਿਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ 'ਤੇ ਕਲਿੱਕ ਕਰੋ....
https://www.facebook.com/BabushahiDotCom/videos/172814398028761