ਗਿੱਦੜਬਾਹਾ: ਮਾਮੂਲੀ ਚਿੰਗਿਆੜੀ ਨੇ ਬਦਲਿਆ ਪਿੰਡ ਦਾ ਨਕਸ਼ਾ, ਦੇਖੋ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ.....’’
ਰਾਜਵੰਤ ਸਿੰਘ
ਗਿੱਦੜਬਾਹਾ, 28 ਅਪ੍ਰੈਲ 2021-ਨਜ਼ਦੀਕ ਪਿੰਡ ਪਿਉਰੀ ’ਚ ਅੱਜ ਸ਼ਾਮ ਵੇਲੇ ਅਚਾਨਕ ਇੱਕ ਖੇਤ ’ਚ ਬਿਜਲੀ ਸਪਾਰਕਿੰਗ ਕਾਰਨ ਨਿਕਲੀ ਚਿੰਗਿਆੜੀ ਨੇ ਦੇਖਦਿਆਂ ਹੀ ਪਿੰਡ ਦਾ ਨਕਸ਼ਾ ਬਦਲ ਦਿੱਤਾ। ਦਰਅਸਲ, ਸਪਾਰਕਿੰਗ ਕਾਰਨ ਇਕ ਖੇਤ ’ਚ ਪਏ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਜੋ ਹਵਾ ਕਾਰਨ ਦੇਖਦਿਆਂ ਹੀ ਕਈ ਕਿਲੋਮੀਟਰ ਦਾਇਰੇ ’ਚ ਫੈਲ ਗਈ, ਜਿਸਨੇ ਖੇਤ ’ਚ ਲੱਗੇ ਇਕ ਮੋਬਾਇਲ ਟਾਵਰ ਤੇ ਕੋਲ ਬਣੇ ਇਕ ਘਰ ਨੂੰ ਚਪੇਟ ’ਚ ਲੈ ਲਿਆ।
ਅੱਗ ਐਨੀ ਜ਼ਿਆਦਾ ਭਿਆਨਕ ਸੀ ਕਿ ਮੋਬਾਇਲ ਟਾਵਰ ਬਿਲਕੁਲ ਤਹਿਸ਼ ਨਹਿਸ਼ ਹੋ ਗਿਆ। ਟਾਵਰ ਦਾ ਜਨਰੇਟਰ ਤੇ ਹੋਰ ਸਮਾਨ ਬਿਲਕੁਲ ਨਸ਼ਟ ਹੋ ਗਿਆ ਹੈ, ਜਦੋਂਕਿ ਘਰ ’ਚ ਅੱਗ ਨੂੰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬੁਝਾਇਆ। ਅੱਗ ਦੀਆਂ ਲਪਟਾਂ ਐਨੀਆਂ ਉਚੀਆਂ ਸਨ ਕਿ ਲਪਟਾਂ ਵੇਖਕੇ ਦਿਲ ਦਹਿਲ ਰਿਹਾ ਸੀ। ਲੋਕਾਂ ਨੇ ਤੁਰੰਤ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਕਾਫ਼ੀ ਮੁਸ਼ੱਕਤ ਕਰਨ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਬੁਝਣ ਤੋਂ ਬਾਅਦ ਵੀ ਲੋਕਾਂ ’ਚ ਸਹਿਮ ਬਣਿਆ ਹੋਇਆ ਸੀ।
https://www.youtube.com/watch?v=L8_wheMCUR4