ਅਕਾਲੀ ਅਤੇ ਬਸਪਾ ਗਠਜੋੜ ਪੰਜਾਬ ਦੀ ਰਾਜਨੀਤੀ 'ਚ ਲਿਆਵੇਗਾ ਭੂਚਾਲ: ਅਰੋੜਾ
ਸੰਜੀਵ ਜਿੰਦਲ
ਮਾਨਸਾ, 13 ਜੂਨ 2021 : ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਅਤੇ ਦਲਿਤ ਵਰਗ ਦੀ ਆਵਾਜ਼ ਮਾਇਆਵਤੀ ਵੱਲੋਂ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਸਿਧਾਂਤਕ ਸਿਆਸੀ ਗਠਜੋੜ ਕਰਕੇ ਸੂਬੇ ਵਿੱਚ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਕਰਦਿਆਂ ਕਿਹਾ ਕਿ ਇਹ ਦਿਨ ਸਿਆਸੀ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿ ਕਿਸਾਨ, ਮਜਦੂਰ, ਵਪਾਰੀ ਅਤੇ ਦਲਿਤ ਵਰਗ ਦੇ ਮਹਾਂ ਗਠਜੋੜ ਦਾ ਪੰਜਾਬ ਦੀ ਪਵਿੱਤਰ ਧਰਤੀ ਤੇ ਅਗਾਜ ਹੋਇਆ ਹੈ ।
ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਇਹ ਗਠਜੋੜ ਸ਼ਾਨਦਾਰ ਫਤਿਹ ਹਾਸਲ ਕਰਕੇ ਪੰਜਾਬੀਆਂ ਦੀ ਸੇਵਾ ਵਿੱਚ ਹਾਜਰ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਿਆਗ ਦੀ ਮੂਰਤ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਜਲਦੀ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੋਹਾਂ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਰੈਲੀਆਂ ਕਰਕੇ ਲੋਕ ਲਹਿਰ ਆਰੰਭ ਕੀਤੀ ਜਾਵੇਗੀ।