ਵੀਡੀਓ: ਜਹਾਜ਼ 'ਚ ਇਕਲੌਤੇ ਪਸੈਂਜਰ ਐਸ ਪੀ ਸਿੰਘ ਓਬਰਾਏ ਨੇ ਕਿਵੇਂ ਤੈਅ ਕੀਤਾ ਅੰਮ੍ਰਿਤਸਰ ਤੋਂ ਦੁਬਈ ਦਾ ਸਫਰ? ਸੁਣੋ ਰੌਚਕ ਕਿੱਸਾ
ਜਗਦੀਸ਼ ਥਿੰਦ
ਅੰਮ੍ਰਿਤਸਰ ਸਾਹਿਬ 26 ਜੂਨ 2021 - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ ਐੱਸ ਪੀ ਸਿੰਘ ਓਬਰਾਏ ਵੱਲੋਂ ਸਮਾਜ ਸੇਵਾ ਵਿੱਚ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਦੇ ਕੜੀ ਵਿਚ ਇਕ ਹੋਰ ਨਿਵੇਕਲਾ ਰਿਕਾਰਡ ਉਸ ਵਕਤ ਕਾਇਮ ਹੋ ਗਿਆ ਜਦੋਂ ਉਹ ਏਅਰ ਇੰਡੀਆ ਦੇ ਜਹਾਜ਼ ਵਿਚ ਇਕੱਲੇ ਯਾਤਰੂ ਵਜੋਂ ਅੰਮ੍ਰਿਤਸਰ ਤੋਂ ਦੁਬਈ ਪੁੱਜੇ ਅਤੇ ਉਹ ਸਿਰਫ 14600 ਰੁਪਏ ਦੀ ਏਅਰ ਟਿਕਟ ਉੱਪਰ ਉਨ੍ਹਾਂ ਸਫ਼ਰ ਕੀਤਾ ।
ਏਅਰ ਇੰਡੀਆ ਦਾ ਅੰਮ੍ਰਿਤਸਰ ਤੋਂ ਦੁਬਈ ਗਿਆ ਜਹਾਜ਼ 248 ਸੀਟਾਂ ਵਾਲਾ ਸੀ ਪਰ ਉਸ ਵਿਚ ਯਾਤਰਾ ਕਰਨ ਵਾਲੇ ਮੁਸਾਫਰ ਡਾਕਟਰ ਐੱਸਪੀ ਸਿੰਘ ਓਬਰਾਏ ਇਕੱਲੇ ਹੀ ਸਨ।
ਬਾਬੂਸ਼ਾਹੀ ਵੱਲੋਂ ਉਨ੍ਹਾਂ ਵੱਲੋਂ ਇਸ ਹਵਾਈ ਯਾਤਰਾ ਸੰਬੰਧੀ ਪ੍ਰਗਟ ਕੀਤੀ ਹੈ ਵਿਚਾਰ ਪਾਠਕਾਂ ਦਰਸ਼ਕਾਂ ਸਰੋਤਿਆਂ ਨਾਲ ਸਾਂਝੇ ਕੀਤੇ ਜਾ ਰਹੇ ਹਨ ।
ਵੀਡੀਓ ਵਿੱਚ ਡਾ ਐੱਸ ਪੀ ਸਿੰਘ ਓਬਰਾਏ ਦੱਸ ਰਹੇ ਹਨ ਕਿ ਇਹ ਵਰਤਾਰਾ ਕਿਸ ਤਰ੍ਹਾਂ ਵਾਪਰਿਆ ਅਤੇ ਉਹ ਕੀ ਮਹਿਸੂਸ ਕੀਤਾ।
ਵੀਡੀਓ: ਜਹਾਜ਼ 'ਚ ਇਕਲੌਤੇ ਪਸੈਂਜਰ ਐਸ ਪੀ ਸਿੰਘ ਓਬਰਾਏ ਨੇ ਕਿਵੇਂ ਤੈਅ ਕੀਤਾ ਅੰਮ੍ਰਿਤਸਰ ਤੋਂ ਦੁਬਈ ਦਾ ਸਫਰ ? ਸੁਣੋ ਰੌਚਕ ਕਿੱਸਾ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.youtube.com/watch?v=h0Ykj-6F8C4