ਹਰੀਸ਼ ਰਾਵਤ ਨਾਲ ਪੰਜਾਬ ਦੇ ਲੀਡਰਾਂ ਦੀ ਪੜ੍ਹੋ ਕਿੱਥੇ ਤੇ ਕਦੋਂ ਹੋਵੇਗੀ ਮੁਲਾਕਾਤ
ਚੰਡੀਗੜ੍ਹ 24 ਅਗਸਤ,2021: ਪੰਜਾਬ ਕਾਂਗਰਸ ਵਿਚ ਫਿਰ ਤੋਂ ਬਗਾਵਤੀ ਸੁਰ ਉੱਠਣ ਤੋਂ ਬਾਅਦ ਤ੍ਰਿਪਤਾ ਬਾਜਵਾ ਦੀ ਕੋਠੀ ਇਕੱਠੇ ਹੋਏ ਬਾਗੀ ਕਾਂਗਰਸੀਆਂ ਵੱਲੋਂ ਬਣਾਈ ਗਈ 5 ਮੈਂਬਰੀ ਦਾ ਕੱਲ੍ਹ ਵੀਰਵਾਰ ਦਾ ਪ੍ਰੋਗਰਾਮ ਨਸ਼ਰ ਹੋ ਗਿਆ ਹੈ.
ਇਹ ਕਮੇਟੀ ਕੱਲ੍ਹ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਦੇਹਰਾਦੂਨ ਜਾ ਰਹੀ ਹੈ । ਹਰੀਸ਼ ਰਾਵਤ ਨਾਲ ਪੰਜਾਬ ਦੇ ਲੀਡਰਾਂ ਦੀ ਬੁੱਧਵਾਰ ਸਵੇਰੇ ਦੇਹਰਾਦੂਨ ਵਿਚ 11 ਵਜੇ ਮੁਲਾਕਾਤ ਹੋਵੇਗੀ। ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ,ਸੁਖ ਸਰਕਾਰੀਆ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਇਸ ਟੀਮ 'ਚ ਸ਼ਾਮਲ ਹੋਣਗੇ ।
ਜਿਹੜੇ ਮੰਤਰੀਆਂ ਨੁੰ ਮੁੱਖ ਮੰਤਰੀ ਪਸੰਦ ਨਹੀਂ , ਉਹ ਅਸਤੀਫਾ ਕਿਉਂ ਨਹੀਂ ਦਿੰਦੇ : ਪੰਜਾਬ ਕਾਂਗਰਸ ਬੁਲਾਰਾ
https://www.babushahi.com/punjabi/view-news.php?id=125107 via @Babushahikhabar
ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਕਈ ਕਾਂਗਰਸੀ ਵਿਧਾਇਕਾਂ ਤੇ ਕੈਬਿਨਟ ਮੰਤਰੀਆਂ ਨੇ ਮੀਟਿੰਗ ਕੀਤੀ ਸੀ। ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਝੰਡਾ ਚੁੱਕਣ ਦਾ ਨਿਰਣਾ ਲਿਆ ਗਿਆ । ਇਸੇ ਲਈ ਇਨ੍ਹਾਂ ਲੀਡਰਾਂ ਨੇ ਹਾਈਕਮਾਂਡ ਨੂੰ ਮਿਲਣ ਦਾ ਫੈਸਲਾ ਕੀਤਾ ਤੇ 5 ਮੈਂਬਰੀ ਕਮੇਟੀ ਬਣਾਈ । ਦਿੱਲੀ ਵਿਚ ਹਾਈਕਮਾਂਡ ਨੂੰ ਮਿਲਣ ਤੋਂ ਪਹਿਲਾਂ ਇਹ ਪੰਜੇ ਲੀਡਰ ਹਰੀਸ਼ ਰਾਵਤ ਨੂੰ ਮਿਲਣਗੇ।
ਵੀਡੀਓ: ਪੰਜਾਬ ਕਾਂਗਰਸ ਭਵਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਸੁਣੋ ਲੀਡਰਾਂ ਦੇ ਬਿਆਨ
ਕੈਪਟਨ ਦੇ ਹੱਕ ਵਿਚ ਖੜੇ ਹੋਏ ਰਵਨੀਤ ਬਿੱਟੂ,ਬਾਗੀ ਵਜ਼ੀਰਾਂ ਨੂੰ ਪੜ੍ਹੋ ਕਿਵੇਂ ਆੜੇ ਹੱਥੀਂ ਲਿਆ