ਕੈਪਟਨ ਅਮਰਿੰਦਰ ਨੂੰ ਹਟਾਉਣ ਦਾ ਕੋਈ ਇਰਾਦਾ ਨਹੀਂ : ਹਰੀਸ਼ ਰਾਵਤ ਦੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੁੰ ਦਿੱਤਾ ਸੰਦੇਸ਼
ਦੇਹਰਾਦੂਨ, 25 ਅਗਸਤ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਥੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੁੰ ਮਿਲਣ ਪਹੁੰਚੇ ਪੰਜਾਬ ਦੇ 7 ਮੰਤਰੀਆਂ ਤੇ ਵਿਧਾਇਕਾਂ ਨੁੰ ਹਰੀਸ਼ ਰਾਵਤ ਨੇ ਪੋਲ ਸ਼ਬਦਾਂ 'ਚ ਸਮਝਾ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਹਟਾਇਆ ਜਾਵੇਗਾ .
ਰਾਵਤ ਨੁੰ ਮਿਲਣ ਲਈ 4 ਮੰਤਰੀ ਤੇ ਤਿੰਨ ਵਿਧਾਇਕ ਪੰਜਾਬ ਤੋਂ ਇਥੇ ਪੁੱਜੇ ਸਨ ਜਿਹਨਾਂ ਵਿਚ ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਸੁਖਬਿੰਦਰ ਸਰਕਾਰੀਆ, ਬਰਿੰਦਰਮੀਤ ਪਾਹੜਾ, ਸੁਰਜੀਤ ਧੀਮਾਨ ਤੇ ਕੁਲਬੀਰ ਜ਼ੀਰਾ ਸ਼ਾਮਲ ਸਨ। ਇਹਨਾਂ ਆਗੂਆਂ ਵੱਲੋਂ ਇਥੇ ਰਾਤ ਨਾਲ 3 ਘੰਟੇ ਤੋਂ ਵੱਧ ਲੰਬੀ ਮੀਟਿੰਗ ਕੀਤੀ ਗਈ ਜੋ 3.30 ਵਜੇ ਬਾਅਦ ਦੁਪਹਿਰ ਸਮਾਪਤ ਹੋਈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਰਾਵਤ ਦੇ ਨੇੜਲੇ ਸੂਤਰਾਂ ਮੁਤਾਬਕ ਇਹਨਾਂ ਨੁੰ ਕਿਹਾ ਗਿਆ ਕਿ ਇਹ ਜਦੋਂ ਮਰਜ਼ੀ ਮਿਲਣ ਵਾਸਤੇ ਆ ਸਕਦੇ ਹਨ ਪਰ ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਕੋਈ ਤਜਵੀਜ਼ ਨਹੀਂ ਅਤੇ 2020 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ।
ਜੋ ਮਾਮਲੇ ਇਹਨਾਂ ਪੰਜਾਬ ਦੇ ਆਗੂਆਂ ਨੇ ਰਾਵਤ ਕੋਲ ਚੁੱਕੇ, ਇਹਨਾਂ ਨੁੰ ਭਰੋਸਾ ਦੁਆਇਆਗਿਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਸਾਰੇ ਹੱਲ ਕਰ ਲਏ ਜਾਣਗੇ।