ਵੀਡੀਓ ਰਿਪੋਰਟ : ਕੀ ਰੰਗ ਲਿਆਏਗਾ ਨਵਾਂ ਬਣਿਆ ਮੰਚ ‘ਸਾਂਝਾ ਸੁਨਹਿਰਾ ਪੰਜਾਬ’ ? ਸੁਣੋ ਰਾਜਦੂਤ ਕੇ.ਸੀ ਸਿੰਘ, ਭਾਈ ਬਲਦੀਪ ਸਿੰਘ ਤੇ ਹੋਰਨਾਂ ਨੂੰ
ਚੰਡੀਗੜ੍ਹ, 25 ਅਗਸਤ 2021
- ਸਾਂਝਾ-ਸੁਨਹਿਰਾ ਪੰਜਾਬ ਦੀ ਸ਼ੁਰੂਆਤ
- ਮੰਚ ਦਾ ਉਦੇਸ਼ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਚੁਣੌਤੀਆਂ, ਸੰਭਾਵਿਤ ਹੱਲ ਅਤੇ ਪੂਰੇ ਰੋਡਮੈਪ ਦੇ ਬਾਰੇ ਵਿੱਚ ਜਾਗਰੁਕਤਾ ਫੈਲਾਉਣਾ ਹੈ।
ਚੰਡੀਗੜ੍ਹ, 25 ਅਗਸਤ, 2021: ਸਾਂਝਾ-ਸੁਨਹਿਰਾ ਪੰਜਾਬ ਮੰਚ ਨੂੰ ਇਥੇ ਹਿਯਾਤ ਰੀਜੇਂਸੀ ਵਿੱਚ ਇੱਕ ਪ੍ਰੋਗਰਾਮ ਵਿੱਚ ਲਾਂਚ ਕੀਤਾ ਗਿਆ। ਮੰਚ ਦੇ ਕੋਆਰਡੀਨੇਟਰ ਅਤੇ ਸੰਸਥਾਪਕ ਸ੍ਰੀ ਕੇ.ਸੀ. ਸਿੰਘ ਅਤੇ ਫੋਰਮ ਦੇ ਸੈਕਟਰੀ ਕਰਨਲ ਐਲ.ਜੇ.ਐਸ. ਗਿੱਲ ਅਤੇ ਮੰਚ ਦੇ 14 ਹੋਰ ਸਹਿ-ਸੰਸਥਾਪਕ ਵੀ ਇਸ ਮੌਕੇ ਉਤੇ ਹਾਜ਼ਰ ਸਨ। ਮੰਚ ਦੇ ਸਾਰੇ ਸੰਸਥਾਪਕ ਅਤੇ ਸਹਿ-ਸੰਸਥਾਪਕ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਹਨ, ਜਿਨਾਂ ਨੇ ਆਪਣੇ-ਆਪਣੇ ਖੇਤਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਉਨਾਂ ਸਾਰਿਆਂ ਕੋਲ ਸਮਾਜਿਕ ਉਨੱਤੀ ਦਾ ਵਿਸ਼ਾਲ ਤਜ਼ਰਬਾ ਹੈ।
ਰਾਜਦੂਤ ਕੇ.ਸੀ. ਸਿੰਘ (ਕ੍ਰਿਸ਼ਣ ਚੰਦਰ ਸਿੰਘ), ਭਾਰਤੀ ਵਿਦੇਸ਼ ਸੇਵਾ (ਸੇਵਾਮੁਕਤ), ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਰਾਨ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਉਹ ਵਿਦੇਸ਼ ਮੰਤਰਾਲੇ ਵਿੱਚ ਅਡਿਸ਼ਨਲ ਸੈਕਟਰੀ (ਇੰਟਰਨੈਸ਼ਨਲ ਆਰਗੇਨਾਇਜੇਸ਼ਨ) ਅਤੇ ਕੋਆਰਡੀਨੇਟਰ ਕਾਊਂਟਰ ਟੈਰਿਰਿਜ਼ਮ ਵੀ ਰਹਿ ਚੁੱਕੇ ਹਨ ਅਤੇ ਉਸਤੋਂ ਬਾਅਦ ਸੈਕਟਰੀ, ਆਰਥਿਕ ਸਬੰਧ ਦੇ ਵੱਕਾਰੀ ਅਹੁਦੇ ਉਤੇ ਵੀ ਕੰਮ ਕਰ ਚੁੱਕੇ ਹਨ।
ਮੰਚ ਦੇ ਕੋਆਰਡੀਨੇਟਰ, ਕੇ.ਸੀ. ਸਿੰਘ ਨੇ ਮੰਚ ਦੀ ਸ਼ੁਰੂਆਤ ਦੇ ਮੌਕੇ ਉਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੰਚ ਅੱਜ ਪੰਜਾਬ ਦੇ ਸਾਹਮਣੇ ਖੜੀਆਂ ਚੁਣੌਤੀਆਂ ਉਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਅਤੇ ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦਾ ਹੈ। ਇਸਦਾ ਉਦੇਸ਼ ਸ਼ਹਿਰੀ ਅਤੇ ਪੇਂਡੂ ਦੋਨਾਂ ਖੇਤਰਾਂ ਵਿੱਚ ਪੰਜਾਬ ਵਾਸੀਆਂ ਦੇ ਭਖਦੇ ਮੁੱਦਿਆਂ ਉਤੇ ਪ੍ਰਤੀਕਿਰਿਆ ਮੰਗਣਾ ਹੈ। ਉਨਾਂ ਨੇ ਕਿਹਾ ਕਿ ਮੰਚ ਇਸ ਸੰਵਾਦਾਤਮਕ ਸੰਵਾਦ ਦੇ ਨਤੀਜੇ ਨੂੰ ਇੱਕ ਬੁਲੰਦ ਅਵਾਜ਼ ਦੇਣ ਦੀ ਉਮੀਦ ਕਰਦਾ ਹੈ।
ਪੰਜਾਬ ਦੇ ਭਖਦੇ ਮੁੱਦਿਆਂ ਵਿੱਚ ਅੱਜ ਸ਼ਾਮਿਲ ਹਨ, ਖੇਤੀ ਕਨੂੰਨਾਂ ਦੇ ਖ਼ਿਲਾਫ ਕਿਸਾਨਾਂ ਦਾ ਅੰਦੋਲਨ; ਖੇਤੀਬਾੜੀ ਵਿੱਚ ਝੋਨੇ ਅਤੇ ਕਣਕ ਦੇ ਚੱਕਰ ਉਤੇ ਨਿਰਭਰਤਾ ਅਤੇ ਇਸ ਨਾਲ ਲਗਾਤਾਰ ਡਿੱਘਦਾ ਹੋਇਆ ਪਾਣੀ ਦਾ ਪੱਧਰ, ਵਾਤਾਵਰਣ ਆਦਿ ਇਸਦੇ ਪ੍ਰਭਾਵ ਦੇ ਕਾਰਨ ਪੈਦਾ ਹੋ ਰਿਹਾ ਖੇਤੀ ਸੰਕਟ; ਖੇਤੀ ਖੇਤਰ ਵਿੱਚ ਨਾਮਾਤਰ ਹੋਇਆ ਵਿਕਾਸ ਅਤੇ ਸੂਬੇ ਵਿੱਚ ਉਦਯੋਗਾਂ ਵਿੱਚ ਲਗਾਤਾਰ ਘੱਟ ਹੁੰਦਾ ਨਿਵੇਸ਼। ਉਨਾਂ ਨੇ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸੂਬੇ ਵਿੱਚ ਖਰਾਬ ਸਿਖਿਆ ਸਹੂਲਤਾਂ, ਹੇਠਲੇ ਦਰਜੇ ਦੀਆਂ ਸਿਹਤ ਸਹੂਲਤਾਂ ਅਤੇ ਘਟੀਆਂ ਰਿਹਾਇਸ਼ੀ ਸਹੂਲਤਾਂ ਵਰਗੇ ਮੁੱਦੇ ਵੀ ਆਮ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ।
ਉਨਾਂ ਨੇ ਕਿਹਾ ਕਿ ''ਨੌਜਵਾਨਾਂ ਦੇ ਮੁੱਦੇ, ਖਾਸ਼ ਕਰਕੇ ਉਨਾਂ ਦੀਆਂ ਨੌਕਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਵੀ ਬਰਾਬਰ ਚੁਣੌਤੀਪੂਰਨ ਹਨ ਅਤੇ ਸਭ ਤੋਂ ਉਪਰ ਅੱਜ ਸੂਬੇ ਵਿੱਚ ਰੇਤੇ ਦੀ ਮਾਇਨਿੰਗ, ਸ਼ਰਾਬ ਵਪਾਰ ਅਤੇ ਡਰੱਗਸ ਨੂੰ ਕੰਟਰੋਲ ਕਰਨ ਵਾਲੇ ਮਾਫੀਆ ਦੀ ਜਾਂਚ ਕਰਨ ਦੇ ਪ੍ਰਭਾਵੀ ਤਰੀਕਿਆਂ ਵਿੱਚ ਯੋਜਨਾਬੱਧ ਤਬਦੀਲੀ ਦੀ ਜਰੂਰਤ ਹੈ। ਪੰਜਾਬ ਕਿਸ ਤਰਾਂ ਦੀ ਰਾਜਨੀਤਿਕ ਨੁਮਾਇੰਦਗੀ ਦੀ ਚੋਣ ਕਰਦਾ ਹੈ, ਇਹ ਤਹਿ ਕੀਤੇ ਬਿਨਾਂ ਯੋਜਨਾਬੱਧ ਸੁਧਾਰ ਸੰਭਵ ਨਹੀਂ ਹੈ। ਮੰਚ ਦਾ ਉਦੇਸ਼ ਇਨਾਂ ਚੁਣੌਤੀਆਂ, ਸੰਭਾਵਿਤ ਹੱਲ ਅਤੇ ਸੁਨਹਿਰੇ ਭਵਿੱਖ ਦੇ ਲਈ ਰੋਡਮੈਪ ਦੇ ਬਾਰੇ ਵਿੱਚ ਜਾਗਰੁਕਤਾ ਫੈਲਾਉਣਾ ਹੈ।''
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/236862081776023
ਆਪਣੇ ਸੰਬੋਧਨ ਵਿੱਚ ਸ੍ਰੀ ਕੇ.ਸੀ. ਸਿੰਘ ਨੇ ਸਾਂਝਾ-ਸੁਨਹਿਰਾ ਪੰਜਾਬ ਮੰਚ ਦੇ ਦ੍ਰਿਸ਼ਟੀਕੋਣ ਨੂੰ ਵੀ ਸਾਰਿਆਂ ਦੇ ਨਾਲ ਸਾਂਝਾ ਕੀਤਾ। ਉਨਾਂ ਨੇ ਕਿਹਾ ਕਿ ''ਇਹ ਮੰਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣ ਵਾਲੇ ਗੰਭੀਰ ਮੁੱਦਿਆਂ ਦਾ ਹੱਲ ਲੱਭਣ ਦੀ ਦਿਸ਼ਾ ਵਿੱਚ ਕੰਮ ਕਰੇਗਾ। ਅਸੀਂ ਆਪਣੇ ਹੱਲ ਪੇਸ਼ ਕਰਾਂਗੇ, ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਲੋਕਾਂ ਦੇ ਕੋਲ ਜਾਈਏ ਅਤੇ ਉਨਾਂ ਦੀ ਵੀ ਸਲਾਹ ਲਈਏ। ਅਸੀਂ ਸਾਰੇ ਪੰਜਾਬੀਆਂ ਦੀ ਅਵਾਜ਼ ਬਣਨਾ ਚਾਹੁੰਦੇ ਹਾਂ।'' ਉਨਾਂ ਨੇ ਕਿਹਾ, ਕਿ ਪੰਜਾਬ ਵਿੱਚ ਅੱਜ ਇੱਕ ਦੂਜੀ ਹਰੀ ਕ੍ਰਾਂਤੀ ਦੀ ਲੋੜ ਹੈ, ਜਿਥੇ ਕਿਸਾਨਾਂ ਦੀ ਉਪਜਾਂ ਦੇ ਲਈ ਨਵੇਂ ਬਜ਼ਾਰ ਬਣਾਏ ਜਾਣ, ਅਤੇ ਕਿਸਾਨਾਂ ਦੀ ਇੱਜ਼ਤ ਅਤੇ ਵਿੱਤੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ।''
ਕਰਨਲ ਐਲ.ਜੇ.ਐਸ. ਗਿੱਲ, ਜਿਨਾਂ ਨੇ 24 ਸਾਲ ਭਾਰਤੀ ਸੈਨਾ ਵਿੱਚ ਸੇਵਾ ਕੀਤੀ ਹੈ ਅਤੇ ਕਾਰਪੋਰੇਟ ਜਗਤ ਵਿੱਚ ਵੀ ਵੱਖ-ਵੱਖ ਵੱਡੇ ਅਹੁਦਿਆ ਉਤੇ ਰਹੇ ਹਨ, ਨੇ ਕਿਹਾ ਕਿ ''ਜੋ ਲੋਕ ਕਹਿੰਦੇ ਹਨ ਕਿ ਇਹ ਨਹੀਂ ਕੀਤਾ ਜਾ ਸਕਦਾ, ਉਨਾਂ ਨੂੰ ਉਨਾਂ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ।''
ਡਾ. ਕੇ.ਐਸ. ਔਲਖ, ਸਾਬਕਾ ਵਾਇਸ ਚਾਂਸਲਰ, ਪੀਏਯੂ ਨੇ ਕਿਹਾ ਕਿ ''ਪੰਜਾਬ ਜੋ 40 ਸਾਲ ਪਹਿਲਾਂ ਪ੍ਰਤੀ ਵਿਅਕਤੀ ਜੀਡੀਪੀ ਦੇ ਅਧਾਰ ਉਤੇ ਦੇਸ਼ ਦਾ ਨੰਬਰ ਇੱਕ ਸੂਬਾ ਸੀ, ਉਹ ਹੋਣ 16ਵੇਂ ਸਥਾਨ ਉਤੇ ਆ ਗਿਆ ਹੈ ਅਤੇ ਪੰਜਾਬ ਨੇ ਅੱਜ ਭਾਰਤ ਦੇ 5ਵੇਂ ਸਭ ਤੋਂ ਭ੍ਰਿਸ਼ਟ ਅਤੇ ਸਭ ਤੋਂ ਰਿਣੀ ਸੂਬੇ ਦਾ ਖਿਤਾਬ ਵੀ ਆਪਣੇ ਨਾਮ ਕਰ ਲਿਆ ਹੈ। ਚਾਰੇ ਪਾਸੇ ਨਿਰਾਸ਼ਾ ਅਤੇ ਹਫੜਾ-ਦਫੜੀ ਦਾ ਮਹੌਲ ਹੈ। ਇਸਦੇ ਲਈ ਨਿਰਮਲ ਅਖੰਡਤਾ, ਦੂਰਦ੍ਰਿਸ਼ਟੀ, ਦ੍ਰਿੜ ਇਰਾਦੇ ਅਤੇ ਪ੍ਰਤੀਬੱਧਤਾ ਵਾਲੇ ਲੋਕਾਂ ਨੂੰ ਇਸ ਨੁੂੰ ਦੁਬਾਰਾ ਬਨਾਉਣ ਅਤੇ ਇਸ ਨੂੰ ਇੱਕ ਚਮਕਦਾਰ ਅਤੇ ਨਵੇਂ ਵਿਕਸਤ ਸੂਬੇ ਵਿੱਚ ਬਦਲਣ ਦੀ ਜਰੂਰਤ ਹੈ।''
ਪ੍ਰੋ. ਰੌਣਕੀ ਰਾਮ, ਜਿਨਾਂ ਦੇ ਕੋਲ ਪੰਜਾਬ ਯੂਨੀਵਰਸਿਟੀ ਅਤੇ ਹੋਰ ਯੂਨੀਵਰਸਿਟੀਆਂ ਵਿੱਚ ਕਈਂ ਸਾਲਾਂ ਦੇ ਸਿਖਿਆ ਅਤੇ ਸੋਧ ਦਾ ਅਨੁਭਵ ਹੈ ਅਤੇ ਉਹ ਕਈਂ ਪੁਰਸਕਾਰ ਵੀ ਪ੍ਰਾਪਤ ਕਰ ਚੁੱਕੇ ਹਨ, ਨੇ ਕਿਹਾ ਕਿ ''ਸਾਨੂੰ ਅੱਜ ਹੁਨਰ ਉਤੇ ਅਧਾਰਿਤ ਸਿਖਿਆ ਨੂੰ ਉਤਸ਼ਾਹਿਤ ਕਰਨ ਅਤੇ ਨਾਲ ਹੀ ਆਪਣੇ ਸਰਕਾਰੀ ਸਕੂਲਾਂ ਦੇ ਸੈਟਅਪ ਨੂੰ ਵਧੀਆ ਬਨਾਉਣ ਦੀ ਲੋੜ ਹੈ, ਜਿਸ ਨਾਲ ਕਿ ਨਵੀਂ ਪੀੜੀ ਦੇ ਲਈ ਜਮੀਨੀ ਪੱਧਰ ਉਤੇ ਸਨਮਾਨਜਨਕ ਰੁਜਗਾਰ ਮੁਹੱਈਆ ਕਰਵਾਉਣ ਵਿੱਚ ਮਦਦ ਮਿਲ ਸਕੇ।''
ਮੇਜਰ ਜਨਰਲ ਸਤਬੀਰ ਸਿੰਘ (ਸੇਵਾਮੁਕਤ), ਜਿਨਾਂ ਨੇ ਭਾਰਤੀ ਸੈਨਾ ਵਿੱਚ ਚਾਰ ਮੁੱਖ ਸੰਸਥਾਨਾਂ ਵਿੱਚ ਇੱਕ ਇੰਸਟ੍ਰਕਟਰ ਦੇ ਰੂਪ ਵਿੱਚ ਕੰਮ ਕੀਤਾ ਹੈ, ਨੇ ਕਿਹਾ ਕਿ ''ਜੀਡੀਪੀ ਦੇ ਨਾਲ-ਨਾਲ ਸਾਨੂੰ ਗ੍ਰਾਸ ਡੋਮੇਸਟਿਕ ਹੈਪੀਨੇਸ (ਜੀਡੀਐਚ) ਵਿੱਚ ਵੀ ਗੁਣਾਤਮਕ ਰੂਪ ਨਾਲ ਸੁਧਾਰ ਕਰਨ ਦੇ ਲਈ ਸਾਹਸਿਕ ਹੱਲਾਂ ਨੂੰ ਸ਼ੁਰੂ ਕਰਨ ਦੀ ਜਰੂਰਤ ਹੈ।''
ਉਨਾਂ ਨੇ ਅੱਗੇ ਕਿਹਾ ਕਿ ''ਮੰਚ ਸਾਡੇ ਹਥਿਆਰ ਬਲਾਂ ਦੁਆਰਾ ਕੀਤੀ ਗਈਆਂ ਸੇਵਾਵਾਂ ਅਤੇ ਬਲਿਦਾਨਾਂ ਨੂੰ ਸਲਾਮ ਕਰਦਾ ਹੈ। ਸਾਬਕਾ ਸੈਨਿਕਾਂ ਨੂੰ ਉੁਹ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਜਿਸਦੇ ਉਹ ਹੱਕਦਾਰ ਹਨ ਅਤੇ ਉਨਾਂ ਦੀਆਂ ਸੇਵਾਵਾਂ ਨੁੂੰ ਪੰਜਾਬ ਦੇ ਵਿਆਪਕ ਹਿੱਤ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਉਹ ਵਰਤਮਾਨ ਵਿੱਚ ਇੰਡੀਅਨ ਐਕਸ-ਸਰਵਿਸਮੈਨ ਮੂਵਮੇਂਟ (ਆਈਈਐਸਐਮ) ਦੇ ਚੇਅਰਮੈਨ ਅਤੇ ਯੂਨਾਇਟੇਡ ਫਰੰਟ ਆਫ਼ ਐਕਸ-ਸਰਵਿਸਮੈਨ (ਯੂਐਫਈਐਸਐਮ) ਜੰਤਰ ਮੰਤਰ ਦੇ ਸਲਾਹਕਾਰ ਹਨ ਅਤੇ ਉਨਾਂ ਨੇ ਰੱਖਿਆ ਕਰਮਚਾਰੀਆਂ ਦੇ ਲਈ ਇੱਕ ਰੈਂਕ ਇੱਕ ਪੈਨਸ਼ਨ ਅੰਦੋਲਨ ਦੀ ਨੁਮਾਇੰਦਗੀ ਕੀਤੀ ਹੈ।
ਇਸ ਮੌਕੇ ਉਤੇ ਸਾਂਝਾ-ਸੁਨਹਿਰਾ ਪੰਜਾਬ ਮੰਚ ਦੇ ਸੰਸਥਾਪਕ ਮੈਂਬਰਾਂ ਵਿੱਚ ਡੀਜੀਪੀ ਡਾ. ਡੀਆਰ ਭੱਟੀ, ਆਈਪੀਐਸ (ਸੇਵਾਮੁਕਤ), ਏਅਰ ਮਾਰਸ਼ਲ ਪੀ.ਐਸ. ਗਿੱਲ (ਸੇਵਾਮੁਕਤ) ਪੀਵੀਐਸਐਮ, ਏਵੀਐਸਐਮ, ਵੀਐਮ, ਭਾਈ ਬਲਦੀਪ ਸਿੰਘ, ਡੀਜੀਪੀ ਪੀ.ਐਸ. ਗਿੱਲ, ਆਈਪੀਐਸ (ਸੇਵਾਮੁਕਤ), ਡਾ. ਹਰਸ਼ਇੰਦਰ ਕੌਰ, ਕੈਪਟਨ ਵਿਕਰਮ ਬਾਜਵਾ (ਸੇਵਾਮੁਕਤ), ਗੁਰਬੀਰ ਸਿੰਘ ਸੰਧੂ, ਅਰਜਨ ਅਵਾਰਡੀ, ਡੀ.ਪੀ.ਐਸ. ਗਿੱਲ, ਜਸਟਿਸ (ਸੇਵਾਮੁਕਤ) ਕਮਲਜੀਤ ਸਿੰਘ ਗਰੇਵਾਲ, ਐਡਵੋਕੇਟ, ਅਮਿਤਜੀਤ ਐਸ. ਨਾਰੰਗ ਅਤੇ ਐਸ ਜੈਦੀਪ ਸਿੰਘ ਵੀ ਹਾਜ਼ਰ ਸਨ।