ਮੇਰਾ ਕੀ ਕਸੂਰ ਕੀ ਸੀ ? ਬਲਬੀਰ ਸਿੱਧੂ ਅਤੇ ਕਾਂਗੜ ਨੇ ਪੁੱਛਿਆ ਸੋਨੀਆ ਗਾਂਧੀ ਨੂੰ, ਪ੍ਰੈਸ ਕਾਨਫਰੰਸ ਕਰਦੇ ਹੋਏ ਬਲਵੀਰ ਸਿੱਧੂ ਭਾਵੁਕ, ਵੀਡੀਓ ਵੀ ਦੇਖੋ
ਚੰਡੀਗੜ੍ਹ, 26 ਸਤੰਬਰ 2021 - ਬਲਵੀਰ ਸਿੱਧੂ ਵੱਲੋਂ ਨਵੇਂ ਬਣ ਰਹੇ ਮੰਤਰੀਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਆਪਣੇ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਹਾਈਕਮਾਡ ਨੂੰ ਆਪਣਾ ਕਸੂਰ ਪੁੱਛਿਆ ਗਿਆ। ਅੱਗੇ ਬਲਬੀਰ ਸਿੱਧੂ ਨੇ ਕਿਹਾ ਕੇ ਮੇਰੀ ਤੀਜੀ ਪੀੜੀ ਕਾਂਗਰਸ ਪਾਰਟੀ ਵਿੱਚ ਹੈ ਅਤੇ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹੈ। ਪ੍ਰੈਸ ਕਾਨਫਰੰਸ ਕਰਦੇ ਹੋਏ ਬਲਵੀਰ ਸਿੱਧੂ ਭਾਵੁਕ ਵੀ ਹੋ ਗਏ। ਉਹਨਾਂ ਕਿਹਾ ਜੇ ਅਸਤੀਫਾ ਦੇਣ ਨੂੰ ਕਿਹਾ ਹੁੰਦਾ ਤਾਂ ਮੈ ਸਭ ਤੋਂ ਪਹਿਲਾ ਅਸਤੀਫ਼ਾ ਦੇਣਾ ਸੀ। ਉਹ ਪਾਰਟੀ ਦੀ ਪਿਛਲੇ ਕਰੀਬ 28 ਸਾਲ ਤੋਂ ਸੇਵਾ ਕਰਦਾ ਆ ਰਹੇ ਹਨ। ਇਸ ਸਬੰਧ 'ਚ ਬਲਵੀਰ ਸਿੱਧੂ ਵੱਲੋਂ ਵੀ ਹਾਈਕਮਾਂਡ ਨੂੰ ਚਿੱਠੀ ਲਿਖੀ ਗਈ ਹੈ।
ਵੀਡੀਓ: ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਹਾਈਕਮਾਡ ਨੂੰ ਆਪਣਾ ਕਸੂਰ ਪੁੱਛਿਆਂ ਤੇ ਕਿਹਾ ਮੇਰੀ ਤੀਜੀ ਪੀੜੀ ਹੈ ਕਾਂਗਰਸ ਪਾਰਟੀ 'ਚ - ਬਲਬੀਰ ਸਿੱਧੂ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.facebook.com/BabushahiDotCom/videos/144176611261104