ਚੰਡੀਗੜ੍ਹ, 30 ਸਤੰਬਰ 2021 - ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਕਾਰ ਹੋ ਰਹੀ ਮੀਟਿੰਗ ਖਤਮ ਹੋ ਗਈ ਹੈ ਅਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਭਵਨ ਤੋਂ ਰਵਾਨਾ ਹੋ ਚੁੱਕੇ ਹਨ। ਜਦੋਂ ਕਿ ਬੁਲਾਰੀਆ, ਕੁਲਜੀਤ ਨਾਗਰਾ, ਪਰਗਟ ਸਿੰਘ ਅਤੇ ਕਈ ਹੋਰ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਅੰਦਰ ਗਏ ਸਨ, ਜਿਸ ਤੋਂ ਬਾਅਦ ਹੁਣ ਨਵਜੋਤ ਸਿੱਧੂ ਸਣੇ ਬਾਕੀ ਲੀਡਰ ਵੀ ਬਿਨਾਂ ਕੁੱਝ ਕਹੇ ਪੰਜਾਬ ਭਵਨ ਤੋਂ ਚਲੇ ਗਏ ਹਨ। ਇਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਹੈ ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ।
ਦੇਖੋ ਵੀਡੀਓ....
https://www.facebook.com/BabushahiDotCom/videos/586275812720408