ਸਿੰਘੂ ਬਾਰਡਰ ਕਤਲ ਮਾਮਲਾ: ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨਿਹੰਗ ਸਿੰਘ ਨੇ ਕੀਤਾ ਸੁਰੰਡਰ
ਸਿੰਘੂ ਬਾਰਡਰ, 15 ਅਕਤੂਬਰ 2021 - ਸਿੰਘੁ ਬਾਰਡਰ ’ਤੇ ਅੱਜ ਸਵੇਰੇ 5 ਦੇ ਕਰੀਬ ਵਾਪਰੀ ਘਟਨਾ ਵਿਚ ਇਕ ਵਿਅਕਤੀ ਦੇ ਹੱਥ ਵੱਢ ਕੇ ਉਸਦੀ ਲਾਸ਼ ਮੁੱਖ ਸਟੇਜ ਦੇ ਕੋਲ ਲਟਕਾ ਦਿੱਤੀ ਗਈ ਸੀ। ਇਸ ਮਾਮਲੇ 'ਚ ਨਿਹੰਗ ਸਿੰਘ ਸਰਬਜੀਤ ਸਿੰਘ ਨੇ ਵਾਰਦਾਤ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਅਤੇ ਉਸ ਨੇ ਸੁਰੰਡਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਨਿਹੰਗ ਸਿੰਘ ਵੀਡੀਓ ਵਿਚ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਸ਼ਖਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ। ਉਸ ਵੱਲੋਂ ਗੁਰੂ ਸਾਹਿਬ ਦੇ ਰੁਮਾਲੇ ਛੇੜੇ ਗਏ ਤਾਂ ਨੇੜੇ ਹੀ ਘੋੜਿਆਂ ਦੀ ਸੇਵਾ ਕਰ ਰਹੇ ਨਿਹੰਗ ਸਿੰਘਾਂ ਨੇ ਇਸਨੂੰ ਵੇਖਿਆ ਤੇ ਇਸ ਦਾ ਹੱਥ ਵੱਢ ਦਿੱਤਾ, ਗੁੱਟ ਵੱਢ ਦਿੱਤਾ ਤੇ ਫਿਰ ਇਸਨੂੰ ਬੈਰੀਕੇਡ ਨਾਲ ਲਟਕਾ ਦਿੱਤਾ। ਵੀਡੀਓ ਵਿਚ ਨਿਹੰਗ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਸਨ ਕਿ ਹਾਂ ਅਸੀਂ ਇਸਨੁੰ ਸੋਧਾ ਲਾਇਆ ਹੈ।