ਜਗਦੀਸ਼ ਟਾਈਟਲਰ ਨੂੰ ਔਹਦਾ ਦੇ ਕੇ ਕਾਂਗਰਸ ਨੇ ਪੰਜਾਬੀਆਂ ਦੇ ਜਖਮ ਕੁਰੇਦੇ : ਡਾ. ਸੁਭਾਸ਼ ਸ਼ਰਮਾ
ਹਰਸ਼ਬਾਬ ਸਿੱਧੂ
- ਡਾ. ਸ਼ਰਮਾ ਨੇ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਤੇ ਵੀ ਸਾਧਿਆ ਨਿਸ਼ਾਨਾ
ਚੰਡੀਗੜ੍ਹ, 29 ਅਕਤੂਬਰ 2021 - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਰਨਲ ਸੱਕਤਰ ਡਾ. ਸੁਭਾਸ਼ ਸ਼ਰਮਾ ਨੇ ਜਗਦੀਸ਼ ਟਾਈਟਲਰ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਬਣਾਉਣ ਤੇ ਸਖਤ ਇਤਰਾਜ ਪ੍ਰਗਟਾਉਦੇਂ ਹੋਏ ਕਿਹਾ ਕਿ ਕਾਂਗਰਸ ਨੇ ਪੰਜਾਬੀਆਂ ਦੇ ਜਖਮ ਕੁਰੇਦਨ ਦਾ ਕੰਮ ਕੀਤਾ ਹੈ| ਲੰਮਾ ਸਮਾਂ ਸਰਕਾਰ ਦੇ ਵਿੱਚ ਰਹਿੰਦੇ ਹੋਏ ਵੀ ਕਾਂਗਰਸ ਨੇ ਸਿੱਖ ਸਮਾਜ ਨਾਲ ਇਨਸਾਫ ਨਹੀ ਕੀਤਾ| ਜਦਕਿ ਦੂਜੇ ਪਾਸੇ ਨਰੇਂਦਰ ਮੋਦੀ ਜੀ ਨੇ ਸਰਕਾਰ ਬਣਦਿਆਂ ਹੀ SIT ਬਣਾਕੇ 1984 ਕਤਲੇਆਮ ਦੇ ਆਰੋਪੀਆਂ ਨੂੰ ਸਜਾਵਾਂ ਦੇਣ ਦਾ ਕੰਮ ਸ਼ੁਰੂ ਕੀਤਾ ਅਤੇ ਪੀੜੀਤਾਂ ਪਰਿਵਾਰਾ ਨੂੰ ਮੁਆਵਜਾ ਦੇ ਕੇ ਜਖਮਾਂ ਤੇ ਮੱਲਮ ਲਗਾਉਣ ਦਾ ਕੰਮ ਕੀਤਾ| ਪਰ ਕਾਂਗਰਸ ਦੇ ਇਸ ਫੈਸਲੇ ਨੇ ਫਿਰ ਤੋਂ ਜਖਮਾਂ ਨੂੰ ਹਰਾ ਕਰ ਦਿੱਤਾ ਹੈ|
ਡਾ. ਸੁਭਾਸ਼ ਸ਼ਰਮਾ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਉਹ ਕਿਉਂ ਗੂੰਗੇ ਬਹਿਰੇ ਬਣੇ ਬੈਠੇ ਹਨ? ਆਖਿਰ ਉਹ ਇਸ ਫੈਸਲੇ ਤੇ ਕਿਉ ਨਹੀ ਬੋਲ ਰਹੇ? ਡਾ. ਸੁਭਾਸ਼ ਸ਼ਰਮਾ ਨੇ ਦੋਨਾਂ ਨੇਤਾਵਾਂ ਨੂੰ ਕਿਹਾ ਕਿ ਯਾ ਤਾਂ ਉਹ ਸੋਨੀਆ ਗਾਧੀ ਤੇ ਦਬਾਅ ਪਾ ਕੇ ਇਸ ਫੈਸਲੇ ਨੂੰ ਬਦਲਾਉਣ ਯਾ ਫਿਰ ਆਪਣੇ ਔਹਦੇ ਛੱਡਣ| ਡਾ. ਸੁਭਾਸ਼ ਸ਼ਰਮਾ ਨੇ ਕਿਹਾ ਪੰਜਾਬੀ ਕਾਂਗਰਸ ਤੋ ਬੇਅਦਬੀਆਂ ਦੇ ਇਨਸਾਫ ਦੀ ਉਮੀਦ ਕਿਉ ਰੱਖਣਗੇ ਜਦਕਿ ਕਾਂਗਰਸ ਅਤੇ ਗਾਂਧੀ ਪਰਿਵਾਰ 1984 ਦੇ ਦੋਸ਼ੀਆਂ ਨੂੰ ਔਹਦੇ ਦੇ ਕੇ ਨਵਾਜ ਰਿਹਾ ਹੈ| ਉਹਨਾਂ ਕਿਹਾ ਕਿ ਕਾਂਗਰਸ ਜਿਨ੍ਹਾਂ ਚਾਹੇ ਜੋਰ ਲਗਾ ਲਏ, ਕੋਈ ਵੀ ਦੋਸ਼ੀ ਬਖਸ਼ਿਆਂ ਨਹੀ ਜਾਵੇਗਾ ਅਤੇ ਮੋਦੀ ਸਰਕਾਰ ਹਰ ਦੋਸ਼ੀ ਨੂੰ ਸਜਾ ਦਿਲਾ ਕੇ ਰਹੇਗੀ|
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
https://www.facebook.com/BabushahiDotCom/videos/2680860242057136