ਚੰਡੀਗੜ੍ਹ, 5 ਨਵੰਬਰ 2021 - ਚੰਡੀਗੜ੍ਹ 'ਚ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਸਿੱਧੂ ਨੇ ਕਿਹਾ ਕੇ ਉਨ੍ਹਾਂ ਨੇ ਸੋਨੀਆ ਗਾਂਧੀ ਦੇ ਕਹਿਣ 'ਤੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਹੋਵੇਗੀ ਤਾਂ ਉਹ ਪੰਜਾਬ ਕਾਂਗਰਸ ਭਵਨ ਵਿਖੇ ਆਪਣੇ ਦਫ਼ਤਰ ਵਿੱਚ ਸ਼ਾਮਲ ਹੋਣਗੇ ਅਤੇ ਨਾਲ ਹੀ ਉਹਨਾਂ ਕਿਹਾ ਕੇ ਡੀ.ਜੀ.ਪੀ. ਅਤੇ ਏ. ਜੀ.ਹਟਣ 'ਤੇ ਵਰਕਰਾਂ ਦੀ ਮਾਯੂਸੀ ਹਟੇਗੀ।
ਮੁੱਖ ਮੰਤਰੀ ਚੰਨੀ ਦੀ ਆਲੋਚਨਾ ਕਰਦਿਆਂ ਸਿੱਧੂ ਨੇ ਕਿਹਾ ਕਿ ਇਸ ਸਰਕਾਰ ਨੂੰ ਬਣੀ ਨੂੰ 50 ਦਿਨ ਬੀਤ ਚੁੱਕੇ ਹਨ ਪਰ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ 'ਤੇ ਕੁਝ ਨਹੀਂ ਕੀਤਾ ਗਿਆ ਅਤੇ ਚੰਨੀ ਸਰਕਾਰ ਜਵਾਬ ਦਵੇ ਕੀ ਕੀਤਾ ਹੈ। ਉਹਨਾਂ ਕਿਹਾ ਕੇ ਦੋ ਮੁੱਦਿਆਂ ਨੇ ਪੁਰਾਣਾ ਸੀ.ਐੱਮ ਲਾਹਿਆ ਸੀ ਅਤੇ ਨਵਾਂ ਲਾਇਆ ਸੀ।
ਉੱਥੇ ਹੀ ਸਿੱਧੂ ਨੇ ਕਿਹਾ ਕਿ ਮੇਰੀ ਕਿਸੇ ਦੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਸਿੱਧੂ ਨੇ ਕਿਹਾ ਕੇ ਸੱਤਾ ਹਾਸਲ ਕਰਨ ਦੇ ਦੋ ਰਸਤੇ ਹਨ , ਇਕ ਤਾਂ ਲੌਲੀਪੌਪ ਦੇ ਕੇ ਜਾਂ ਪੰਜਾਬ ਦੀ ਤਕਦੀਰ ਬਦਲ ਕੇ। ਉਹ ਪੰਜਾਬ ਦੇ ਲੋਕਾਂ ਲਈ ਕੁੱਝ ਵੀ ਕਰਨਗੇ ਪਰ ਉਹਨਾਂ ਦੀ ਕਿਸੇ ਦੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਕਿਸੇ ਪਾਪ ਦੇ ਭਾਗੀਦਾਰ ਹਨ।
ਦੇਖੋ ਵੀਡੀਓ.....
https://www.facebook.com/BabushahiDotCom/videos/181996070787407