ਵੀਡੀਓ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ, ਦੇਖੋ ਕੀ ਕਿਹਾ ?
ਚੰਡੀਗੜ੍ਹ, 11 ਨਵੰਬਰ 2021 - ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਵਿਧਾਨ ਸਭਾ ਸੈਸ਼ਨ ਦਾ ਬਹੁਤ ਮਹੱਤਵਪੂਰਨ ਦਿਨ ਸੀ। ਰਾਜ ਦੇ ਸੰਵੇਦਨਸ਼ੀਲ ਅਤੇ ਅਹਿਮ ਮੁੱਦਿਆਂ 'ਤੇ ਸਦਨ 'ਚ ਚਰਚਾ ਹੋਣੀ ਸੀ ਪਰ ਵਿਰੋਧੀ ਪਾਰਟੀਆਂ ਨੇ ਜਾਣਬੁੱਝ ਕੇ ਉਥੇ ਹੰਗਾਮਾ ਕੀਤਾ
- ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਕਿਸਾਨਾਂ ਦੇ ਮੁਦੇ 'ਤੇ ਚਰਚਾ ਹੋ ਰਹੀ ਸੀ ਪਰ ਸਦਨ ਵਿਚ ਕਿਸੇ ਹੋਰ ਹੀ ਮੁੱਦਿਆਂ ਨੂੰ ਲੈ ਕੇ ਹੰਗਾਮਾ ਕੀਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਕੋਲ ਸੱਚ ਸੁਣਨ ਦੀ ਹਿੰਮਤ ਨਹੀਂ ਹੈ ਅਤੇ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਕਾਲੀ ਦਲ ਵਲੋਂ ਜਾਣਬੁੱਝ ਕੇ ਸਦਨ ਵਿਚ ਖਲਲ ਪਾਇਆ ਗਿਆ
- ਪੰਜਾਬ ਦੇ ਕਰਜ਼ਿਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਅੰਕੜੇ ਦੱਸਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਕਦੇ ਦੇਸ਼ ਦਾ ਨੰਬਰ ਇਕ ਸੂਬਾ ਸੀ, ਪੰਜਾਬ ਹੁਣ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ। ਮੌਜੂਦਾ ਹਾਲਾਤ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਘਰੇਲੂ ਜੰਗ ਦਾ ਕਾਰਨ ਬਣ ਸਕਦੇ ਹਨ
ਦੇਖੋ ਵੀਡੀਓ...
https://www.facebook.com/BabushahiDotCom/videos/934774960757802